ਪਠਾਨਕੋਟ, 28 ਜਨਵਰੀ (ਪੰਜਾਬ ਪੋਸਟ ਬਿਊਰੋ) – ਹਿਮਾਚਲ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਵਿਆਹੀ ਪਠਾਨਕੋਟ ਦੀ ਇੱਕ ਮਹਿਲਾ ਵਲੋਂ ਮਿਲੀ ਲਿਖਤੀ ਸਿਕਾਇਤ
ਤੋਂ ਬਾਅਦ ਸਖੀ ਵਨ ਸਟਾਪ ਸੈਂਟਰ ਨੇ ਮਹਿਲਾ ਦੇ ਸਹੁਰੇ ਘਰ ਪਹੁੰਚ ਕਰਕੇ ਮਹਿਲਾ ਨੂੰ ਇਨਸਾਫ ਦਿਵਾਇਆ ਹੈ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿਖੇ ਵਿਆਹੀ ਗਈ ਜਿਲ੍ਹਾ ਪਠਾਨਕੋਟ ਦੀ ਇੱਕ ਲੜਕੀ ਵੱਲੋਂ ਹਿਮਾਚਲ ਵਿਖੇ ਅਪਣੇ ਖੇਤਰ ਵਿੱਚ ਸਥਿਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਨੂੰ ਲਿਖਿਤ ਸਿਕਾਇਤ ਕੀਤੀ ਗਈ ਸੀ ਕਿ ਉਸ ਦੇ ਸਹੁਰਾ ਪਰਿਵਾਰ ਵੱਲੋਂ ਉਸ ਨੂੰ ਮਾਨਸਿਕ ਤੌਰ ‘ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਉਕਤ ਅਧਿਕਾਰੀ ਵੱਲੋਂ ਸ਼ਿਕਾਇਤ ਮਿਲਣ ‘ਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਚੱਲ ਰਹੇ ਸਖੀ ਵਨ ਸਟਾਪ ਸੈਂਟਰ ਦੀ ਟੀਮ ਨੇ ਸਿਕਾਇਤ ਕਰਤਾ ਮਹਿਲਾ ਨਾਲ ਸੰਪਰਕ ਕਰਨ ਉਪਰੰਤ ਉਸ ਦੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੂੰ ਪਠਾਨਕੋਟ ਬੁਲਾਇਆ ਗਿਆ, ਪਰ ਉਹ ਨਹੀਂ ਪਹੁੰਚੇ।
ਉਨ੍ਹਾਂ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਦੀ ਟੀਮ ਵੱਲੋਂ ਉਨ੍ਹਾਂ ਦੇ ਸਹੁਰਾ ਪਰਿਵਾਰ ਤੱਕ ਪਹੁੰਚ ਕੀਤੀ ਗਈ ਅਤੇ ਪਿੰਡ ਦੇ ਪੰਚਾਇਤ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਸਹਾਇਤਾ ਨਾਲ ਮਹਿਲਾ ਦੇ ਸਹੁਰਾ ਪਰਿਵਾਰ ਨਾਲ ਗੱਲਬਾਤ ਕੀਤੀ ਗਈ।ਜਿਸ ਦੋਰਾਨ ਮਹਿਲਾ ਦੇ ਸਹੁਰਾ ਪਰਿਵਾਰ ਵਲੋਂ ਲਿਖਿਤ ਹਲਫੀਆ ਬਿਆਨ ਦਿੱਤੇ ਗਏ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਸਿਕਾਇਤ ਨਹੀਂ ਹੋਵੇਗੀ।ਜਿਸ ਦੇ ਚੱਲਦਿਆਂ ਮਹਿਲਾ ਅੱਜ ਅਪਣੇ ਸਹੁਰੇ ਪਰਿਵਾਰ ਘਰ ਰਾਜੀ ਖੁਸ਼ੀ ਰਹਿ ਰਹੀ ਹੈ।
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਅਜਿਹੀਆਂ ਮਹਿਲਾਵਾਂ ਲਈ ਹੀ ਜਿਲ੍ਹੇ ਵਿੱਚ ਅਸਥਾਈ ਤੌਰ ‘ਤੇ ਸਖੀ ਵਨ ਸਟਾਪ ਸੈਂਟਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਚੱਲ ਰਿਹਾ ਹੈ।ਇਸ ਸੈਂਟਰ ਵਲੋਂ ਘਰੇਲੂ ਹਿੰਸਾ, ਦਾਜ ਆਦਿ ਤੋਂ ਪੀੜਤ ਔਰਤਾਂ ਦੀ ਮਦਦ ਲਈ, ਲੀਗਲ ਕਾਉਂਸਲਿੰਗ, ਮੈਡੀਕਲ ਸਹਾਇਤਾ, ਪੁਲਿਸ ਸਹਾਇਤਾ, ਸ਼ੈਲਟਰ ਆਦਿ ਦੀ ਸਹੂਲਤ ਇੱਕੋ ਛੱਤ ਹੇਠ ਮੁਫਤ ਮੁਹੱਈਆ ਕਰਵਾਈ ਜਾਂਦੀ ਹੈ।ਕੋਈ ਵੀ ਔਰਤ ਜੋ ਘਰੇਲੂ ਹਿੰਸਾ, ਦਾਜ ਆਦਿ ਤੋਂ ਪੀੜਤ ਹੈ, ਉਹ ਸਖੀ ਵਨ ਸਟਾਪ ਸੈਂਟਰ ਦਾ ਜ਼ਰੂਰ ਲਾਭ ਲਵੇ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media