Sunday, April 19, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਸਾਈਬਰ ਕ੍ਰਾਈਮ ਵਿਸ਼ੇ ‘ਤੇ ਸੈਮੀਨਾਰ

ਅੰਮ੍ਰਿਤਸਰ, 28 ਜਨਵਰੀ (ਜਗਦੀਪ ਸਿੰਘ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੁਲ ਜੀ.ਟੀ ਰੋਡ ਵਿਖੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵਲੋਂ ਸ਼ੁਰੂ ਕੀਤੀ ਗਈ ਸਾਈਬਰ ਜਾਗਰੂਕਤਾ ਮੁਹਿੰਮ ਤਹਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਏ.ਐਸ.ਆਈ ਸ਼੍ਰੀਮਤੀ ਪੂਨਮ ਸ਼ਰਮਾ ਨੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਡਾ: ਧਰਮਵੀਰ ਸਿੰਘ ਦੀ ਅਗਵਾਈ ਹੇਠ ਸਮੂਹ ਸਟਾਫ ਨੂੰ ਸਾਈਬਰ ਕ੍ਰਾਈਮ ਅਤੇ ਪੰਜਾਬ ਪੁਲਿਸ ਵੂਮਨ ਹੈਲਪ ਡੈਸਕ ਸੇਵਾ ਬਾਰੇ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਉਨ੍ਹਾਂ ਏ.ਟੀ.ਐਮ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਬਾਰੇ ਵਿਸਥਾਰ ਨਾਲ ਦੱਸਿਆ ਕਿ ਏ.ਟੀ.ਐਮ ਦੇ ਪਿੱਛੇ ਪਾਸਵਰਡ ਨਾ ਲਿਖੋ, ਸੋਸ਼ਲ ਮੀਡੀਆ ‘ਤੇ ਕਿਸੇ ਵੀ ਅਜ਼ਨਬੀ ਜਾਂ ਅਣਜਾਨ ਨੂੰ ਆਪਣਾ ਦੋਸਤ ਨਾ ਬਣਾਓ, ਆਪਣੀ ਨਿੱਜੀ ਆਈ.ਡੀ ਨੂੰ ਹਮੇਸ਼ਾਂ ਲੌਗਆਉਟ ਕਰੋ।ਨਿਯਮਤ ਤੌਰ ‘ਤੇ ਪਾਸਵਰਡ ਬਦਲਣ ਅਤੇ ਇੱਕ ਮਜਬੂਤ ਪਾਸਵਰਡ ਰੱਖਣ ਦੀ ਅਪੀਲ ਕੀਤੀ।ਸੈਮੀਨਾਰ ਦੌਰਾਨ ਸਾਾਇਬਰ ਕ੍ਰਾਈਮ ਨਾਲ ਸੰਬੰਧਤ ਪੈਮਫਲੇਟ ਵੰਡੇ ਗਏ।ਇਹ ਵੀ ਦੱਸਿਆ ਗਿਆ ਕਿ ਅੱਜ ਜੋ ਜਾਣਕਾਰੀ ਪੰਜਾਬ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਲੋਂ ਦਿੱਤੀ ਗਈ ਹੈ, ਇਸ ਨੂੰ ਅੱਗੇ ਤੋਂ ਅੱਗੇ ਨਾਗਰਿਕਾਂ ਨੂੰ ਵੀ ਜਾਣੂ ਕਰਵਾਇਆ ਜਾਵੇ ।
ਇਸ ਮੌਕੇ ਐਸ.ਆਈ ਨਵਰੀਤ ਕੌਰ, ਕੋਆਰਡੀਨੇਟਰ ਸੈਮੀਨਾਰ ਰਣਜੀਤ ਕੌਰ, ਏ.ਐਸ.ਆਈ ਹਰਵਿੰਦਰ ਕੌਰ, ਸਿਮਰਨਜੀਤ ਕੌਰ, ਸਕੂਲ ਦੀਆਂ ਮੁੱਖ ਅਧਿਅਪਕਾਵਾਂ ਅਤੇ ਸਮੂਹ ਸਟਾਫ ਹਾਜ਼ਰ ਸਨ ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …