Tuesday, August 25, 2026

ਆਰਮੀ ਦੀ ਲਿਖਤੀ ਪ੍ਰੀਖਿਆ ਦੀ ਤਿਆਰੀ ਵਾਸਤੇ ਮੁਫਤ ਕੋਚਿੰਗ ਕਲਾਸਾਂ ਚਾਲੂ

ਕਪੂਰਥਲਾ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਨ੍ਹਾਂ ਨੌਜਵਾਨਾਂ ਨੇ ਜਲੰਧਰ ਵਿਖੇ ਆਰਮੀ ਦੀ ਭਰਤੀ ਵਿੱਚ ਭਾਗ ਲਿਆ ਅਤੇ ਉਹ ਮੈਡੀਕਲ ਫਿੱਟ ਹੋ ਚੁੱਕੇ ਹਨ, ਉਹਨਾਂ ਯੁਵਕਾਂ ਦੀਆਂ ਮੁਫਤ ਕੋਚਿੰਗ ਕਲਾਸਾਂ ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਇਟ ਕੈਂਪ ਥੇਹ ਕਾਂਜਲਾ ਕਪੂਰਥਲਾ ਵਿਖੇ ਲਈਆਂ ਜਾ ਰਹੀਆਂ ਹਨ।ਇਹ ਕੋਚਿੰਗ ਕਲਾਸਾਂ ਜਿਲ੍ਹਾ ਜਲੰਧਰ, ਕਪੂਰਥਲਾ ਤੇ ਤਰਨ ਤਾਰਨ ਤੇ ਹੁਸ਼ਿਆਰਪੁਰ ਦੇ ਨੌਜਵਾਨਾਂ ਲਈ ਹਨ।ਕੈਂਪ ਵਿਚ ਰਿਹਾਇਸ਼ ਦੌਰਾਨ ਮੁਫਤ ਖਾਣੇ ਦਾ ਵੀ ਪ੍ਰਬੰਧ ਹੈ।ਕੈਂਪ ਦੇ ਇੰਚਾਰਜ਼ ਨੇ ਦੱਸਿਆ ਕਿ ਜੋ ਨੌਜਵਾਨ ਆਰਮੀ ਦੀ ਭਰਤੀ ਲਈ ਇਸ ਸਹੂਲਤ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਆਪਣੇ ਨਾਲ ਮੌਸਮ ਅਨੁਸਾਰ ਬਿਸਤਰਾ, ਬਰਤਨ, ਆਰ.ਸੀ ਦੀ ਫੋਟੋ ਸਟੇਟ ਕਾਪੀ, 3 ਫੋਟੋਆਂ ਤੇ ਸਾਰੇ ਸਰਟੀਫਿਕੇਟਾਂ ਦੀ ਫੋਟੋ ਕਾਪੀ ਲੈ ਕੇ ਆਉਣ।ਵਧੇਰੇ ਜਾਣਕਾਰੀ ਲਈ 78891-75575, 98777-12697 ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਵਿਧਾਇਕ ਧਾਲੀਵਾਲ ਵੱਲੋਂ ਹਲਕਾ ਅਜਨਾਲਾ ਦੇ 8 ਪਿੰਡਾਂ ‘ਚ ਖੇਡ ਮੈਦਾਨਾਂ ਤੇ 2 ਹੈਲਥ ਐਂਡ ਵੈਲਨੈਸ ਕੇਂਦਰਾਂ ਦਾ ਉਦਘਾਟਨ

ਕਿਹਾ ਕਿ, ਸੂਬੇ ਭਰ ਵਿੱਚ 3100 ਖੇਡ ਮੈਦਾਨ ਕੀਤੇ ਜਾਣਗੇ ਵਿਕਸਿਤ ਅੰਮ੍ਰਿਤਸਰ, 24 ਅਗਸਤ (ਸੁਖਬੀਰ …