Sunday, August 2, 2026

ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦੀਆਂ ਨਾਮਜ਼ਦਗੀ ਭਰਨ ਲਈ ਸਥਾਨ ਕੀਤੇ ਨਿਰਧਾਰਿਤ

ਪਠਾਨਕੋਟ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਸੂਬਾ ਚੋਣ ਕਮਿਸਨ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਚੋਣਾਂ ਲਈ ਜਿਲ੍ਹੇ ਵਿੱਚ ਆਉਂਦੀ ਨਗਰ ਨਿਗਮ ਪਠਾਨਕੋਟ ਤੇ ਨਗਰ ਕੌਂਸਲ ਸੁਜਾਨਪੁਰ ਦਾ ‘ਚ ਵੋਟਾਂ ਲਈ ਨਾਮਜ਼ਦਗੀ ਪੱਤਰ ਪ੍ਰਾਪਤ ਕਰਨ, ਪੜਤਾਲ ਕਰਨ ਅਤੇ ਵਾਪਸੀ ਦਾ ਪ੍ਰੋਗਰਾਮ ਨਿਰਧਾਰਿਤ ਕੀਤਾ ਗਿਆ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸਨਰ (ਵਿਕਾਸ)-ਕਮ ਵਧੀਕ ਜਿਲ੍ਹਾ ਚੋਣਕਾਰ ਅਫਸਰ ਪਠਾਨਕੋਟ ਸਰਬਜੀਤ ਸਿੰਘ ਵਾਲੀਆ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਮਿਤੀ 30.01.2021 ਤੋਂ 03.02.2021 ਤੱਕ ਨਾਮਜਦਗੀ ਪੱਤਰ ਪ੍ਰਾਪਤ ਕਰਨਾ, ਨਾਮਜਦਗੀ ਪੱਤਰਾਂ ਦੀ ਪੜਤਾਲ ਮਿਤੀ 04.02.2021 (ਵੀਰਵਾਰ), ਨਾਮਜ਼ਦਗੀ ਪੱਤਰ ਵਾਪਸੀ 05.02.2021 (ਸ਼ੁਕਰਵਾਰ), ਵੋਟਾਂ ਪਾਉਣ ਦੀ ਮਿਤੀ 14.02.2021 (ਐਤਵਾਰ), ਵੋਟਾਂ ਦੀ ਗਿਣਤੀ ਕਰਨ ਸਬੰਧੀ ਮਿਤੀ 17.02.2021 (ਬੁੱਧਵਾਰ) ਨਿਰਧਾਰਤ ਕੀਤੀ ਗਈ ਹੈ।ਚੋਣਾਂ ਨਾਲ ਸਬੰਧਤ ਕੰਮ ਮਿਤੀ 20.02.2021 (ਸਨੀਵਾਰ) ਨੂੰ ਮੁਕੰਮਲ ਕੀਤੇ ਜਾਣਗੇ।
                    ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪਠਾਨਕੋਟ ਅਧੀਨ ਵਾਰਡ ਨੰਬਰ 1 ਤੋਂ 20 ਲਈ ਕਾਰਜ਼ਕਾਰੀ ਇੰਜੀਨੀਅਰ ਪੀ.ਐਸ.ਪੀ.ਸੀ.ਐਲ ਪਠਾਨਕੋਟ ਵਾਰਡ ਨੰਬਰ 21 ਤੋਂ 40 ਲਈ ਉਪ ਮੰਡਲ ਮੈਜਿਸਟਰੇਟ, ਪਠਾਨਕੋਟ, ਵਾਰਡ ਨੰਬਰ 41 ਤੋਂ 50 ਲਈ ਉਪ ਮੰਡਲ ਭੂਮੀ ਰੱਖਿਆ ਅਫਸਰ ਮਲਿਕਪੁਰ ਪਠਾਨਕੋਟ ਅਤੇ ਨਗਰ ਕੌਂਸਲ ਸੁਜਾਨਪੁਰ ਦੇ 1 ਤੋਂ 15 ਵਾਰਡਾਂ ਲਈ ਕਾਰਜਕਾਰੀ ਇੰਜੀਨੀਅਰ ਪੰਜਾਬ ਮੰਡੀ ਬੋਰਡ ਪਠਾਨਕੋਟ ਰਿਟਰਨਿੰਗ ਅਫਸਰ ਨਿਯੁੱਕਤ ਕੀਤੇ ਜਾ ਚੁੱਕੇ ਹਨ।
                   ਉਨ੍ਹਾਂ ਕਿਹਾ ਕਿ ਇਸ ਤਰਾਂ ਨਗਰ ਨਿਗਮ ਪਠਾਨਕੋਟ ਦੇ ਵਾਰਡ ਨੰਬਰ 1-20 ਲਈ ਦਫਤਰ ਸੀਨੀਅਰ ਕਾਰਜ਼ਕਾਰੀ ਇੰਜੀਨੀਅਰ/ਸੰਦਾਂ ਪੀ.ਐਸ.ਪੀ.ਸੀ.ਐਲ, ਢਾਂਗੂ ਰੋਡ, ਪਠਾਨਕੋਟ, ਵਾਰਡ ਨੰਬਰ 21-40 ਲਈ ਦਫਤਰ ਉਪ ਮੰਡਲ ਮੈਜਿਸਟਰੇਟ, ਪਠਾਨਕੋਟ ਕੋਰਟ ਰੂਮ ਨੰਬਰ 119, ਬੀ-ਬਲਾਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ, ਵਾਰਡ 41 ਤੋਂ 50 ਤੱਕ ਦਫਤਰ ਉਪ ਮੰਡਲ ਭੂਮੀ ਰੱਖਿਆ ਅਫਸ਼ਰ ਕਿਸਾਨ ਚੇਤਨਾ ਕੇਂਦਰ ਮਲਿਕਪੁਰ, ਨਜ਼ਦੀਕ ਪ੍ਰਾਇਮਰੀ ਸਕੂਲ ਮਲਿਕਪੁਰ ਅਤੇ ਸੁਜਾਨਪੁਰ ਵਾਰਡ 1 ਤੋਂ 15 ਤੱਕ ਲਈ ਦਫਤਰ ਕਾਰਜਕਾਰੀ ਇੰਜੀਨੀਅਰ (ਸ) ਪੰਜਾਬ ਮੰਡੀ ਬੋਰਡ ਪਠਾਨਕੋਟ ਰੂਮ ਨੰਬਰ 01 ਨਵੀਂ ਸਬਜ਼ੀ ਮੰਡੀ, ਨੇੜੇ ਚੁੱਕੀ ਬੈਂਕ ਰੇਲਵੇ ਸਟੇਸ਼ਨ ਪਠਾਨਕੋਟ ਨਾਮਜਦਗੀਆਂ ਪ੍ਰਾਪਤ ਕਰਨ ਦਾ ਸਥਾਨ ਨਿਰਧਾਰਤ ਕੀਤਾ ਗਿਆ ਹੈ।
                    ਇਸ ਤੋਂ ਇਲਾਵਾ ਜਿਲ੍ਹਾ ਪੱਧਰ ‘ਤੇ ਦਫਤਰ ਵਧੀਕ ਡਿਪਟੀ ਕਮਿਸਨਰ (ਵਿਕਾਸ)-ਕਮ-ਵਧੀਕ ਜਿਲ੍ਹਾ ਚੋਣਕਾਰ ਅਫਸਰ, ਸਰਨਾ ਪਠਾਨਕੋਟ ਵਿਖੇ ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਟੈਲੀਫੋਨ ਨੰਬਰ 0186-2920773 ਤੇ ਕੰਪਲੇਟ ਸੈਲ ਸਥਾਪਿਤ ਕੀਤਾ ਗਿਆ ਹੈ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …