ਅੰਮ੍ਰਿਤਸਰ, 30 ਜਨਵਰੀ (ਸੁਖਬੀਰ ਸਿੰਘ) – ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ ਜਗਮੋਹਨ ਸਿੰਘ ਪੀ.ਪੀ.ਐਸ ਨੇ
ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਨਿਮਨ ਹਸਤਾਖਰ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਮੁਕੰਮਲ ਤੌਰ ‘ਤੇ ਪਾਬੰਦੀ ਲਗਾਉਂਦਿਆਂ ਕਿਹਾ ਹੈ ਕਿ ਕੋਈ ਵੀ ਵਿਅਕਤੀ/ ਪਰਿਵਾਰ ਆਪਣੇ ਘਰੇਲੂ ਕੰਮ ਲਈ ਨੌਕਰ ਰੱਖਣ ਤੋਂ ਪਹਿਲਾਂ ਉਸ ਦੀ ਪੱਕੀ ਰਿਹਾਇਸ਼ ਸਬੰਧੀ ਸਾਰੇ ਕਾਗਜ਼ਾਤ ਜਿਵੇਂ ਕਿ ਨਾਮ, ਪਤਾ, ਥਾਣਾ, ਫੋਟੋ ਸਮੇਤ ਮੋਬਾਇਲ ਨੰਬਰ ਸਬੰਧੀ ਥਾਣੇ ਨੂੰ ਮੁਹੱਈਆ ਕਰਵਾਏ ਅਤੇ ਸਬੰਧਤ ਮੁੱਖ ਅਫ਼ਸਰ ਥਾਣਾ ਪੁਲਿਸ ਵੈਰੀਫਿਕੇਸ਼ਨ ਉਸ ਦੀ ਪੱਕੀ ਰਿਹਾਇਸ਼ ਦੇ ਥਾਣੇ ਤੋਂ ਕਰਵਾਉਣ ਦਾ ਜਿੰਮੇਵਾਰ ਹੋਵੇਗਾ।ਇਹ ਇੱਕ ਤਰਫਾ ਪਾਸ ਕੀਤਾ ਹੁਕਮ 1 ਅਪ੍ਰੈਲ 2021 ਤੱਕ ਲਾਗੂ ਰਹੇਗਾ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media