ਅੰਮ੍ਰਿਤਸਰ, 1 ਫਰਵਰੀ (ਸੁਖਬੀਰ ਸਿੰਘ) – ਜ਼ਿਲਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਦੀਆਂ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਆਂਗਣਵਾੜੀ ਸੈਂਟਰਾਂ ਦੇ ਦਾਖਲ ਬੱਚੇ ਜੋ
ਕਿ ਲੰਮੇ ਸਮੇਂ ਤੋਂ ਕੋਵਿਡ-19 ਮਹਾਂਮਾਰੀ ਕਰਕੇ ਘਰਾਂ ਵਿਚ ਹੀ ਪ੍ਰੀ ਸਕੂਲ ਐਜੂਕੇਸ਼ਨ ਲੈ ਰਹੇ ਸੀ।ਅੱਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁੜ ਆਂਗਣਵਾੜੀ ਕੇਂਦਰਾਂ ਵਿੱਚ ਪਰਤੇ ਹਨ। ਉਨਾਂ ਦੇ ਆਉਣ ਤੇ ਸੀ.ਡੀ.ਪੀ.ਓ ਸੁਪਰਵਾਈਜ਼ਰ ਆਂਗਣਵਾੜੀ ਵਰਕਰਾਂ ਵਲੋਂ ਸੈਂਟਰਾਂ ਵਿੱਚ ਰੰਗੋਲੀ ਕਰਕੇ, ਗੁਬਾਰੇ ਲਗਾ ਕੇ ਢੋਲਕੀ ਨਾਲ ਸਵਾਗਤੀ ਗੀਤ ਗਾ ਕੇ ਜੀ ਆਇਆਂ ਕਿਹਾ ਗਿਆ।ਉਨਾਂ ਦੱਸਿਆ ਕਿ ਇਸ ਮੌਕੇ ਬੜਾ ਖੁਸ਼ੀ ਦਾ ਮਾਹੋਲ ਸੀ।ਕੁੱਝ ਸੈਂਟਰਾਂ ਵਿੱਚ ਸੀ.ਡੀ.ਪੀ.ਓ ਬਾਲ ਵਿਕਾਸ ਪ੍ਰੋਜੈਕਟ ਸੁਪਰਵਾਈਜ਼ਰਾਂ ਨੂੰ ਨਾਲ ਲੈ ਕੇ ਆਪ ਪਹੁੰਚੇ। ਇਸ ਬਲਾਕ ਵਿੱਚ 141 ਸੈਂਟਰ ਹਨ ਅਤੇ 141 ਸੈਂਟਰਾਂ ਦੇ ਬੱਚਿਆਂ ਨੂੰ ਜੀ ਆਇਆਂ’ ਕਿਹਾ ਤੇ ਪ੍ਰੀ ਸਕੂਲ ਐਕਟੀਵਿਟੀ ਕਰਵਾਈ ਅਤੇ ਅੰਤ ਵਿੱਚ ਰਿਫਰੈਸ਼ਮੈਂਟ ਦਿੱਤੀ ਗਈ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media