Saturday, September 26, 2026

ਵਾਰਡ ਨੰਬਰ 37 ਤੋਂ ਆਪ` ਉਮੀਦਵਾਰ ਨੇ ਕੀਤਾ ਚੋਣ ਦਫਤਰ ਦਾ ਉਦਘਾਟਨ

ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 37 ਦੀ ਜ਼ਿਮਨੀ ਚੋਣ ਲਈ ਉਮੀਦਵਾਰ ਜਸਪਾਲ ਸਿੰਘ ਭੁੱਲਰ ਵਲੋਂ ਖੋਲੇ ਗਏ ਚੋਣ ਦਫਤਰ ਦਾ ਉਦਘਾਟਨ ਡਾਕਟਰ ਇੰਦਰਬੀਰ ਸਿੰਘ ਨਿੱਜ਼ਰ ਅਤੇ ਜੁਪਿੰਦਰ ਸਿੰਘ ਵਲੋਂ ਕੀਤਾ ਗਿਆ।
                  ਇਸੇ ਦੋਰਾਨ ਉਮੀਦਵਾਰ ਦੇ ਹੱਕ ਵਿਚ ਡੋਰ ਟੁ ਡੋਰ ਪ੍ਰਚਾਰ ਕਰਦਿਆਂ ਪੰਜਾਬ ਜਾਇੰਟ ਸੈਕਟਰੀ ਅਸ਼ੋਕ ਤਲਵਾਰ ਅਤੇ ਸ਼ਹਿਰੀ ਪ੍ਰਧਾਨ ਪਰਮਿੰਦਰ ਸਿੰਘ ਸੇਠੀ ਨੇ ਕਿਹਾ ਕਿ ਪਾਰਟੀ ਵਲੋਂ ਮਿਹਨਤੀ, ਇਮਾਨਦਾਰ ਅਤੇ ਸਾਫ-ਸੁਥਰੀ ਦਿੱਖ ਵਾਲੇ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।ਜਿਲ੍ਹਾ ਸਕੱਤਰ ਇਕਬਾਲ ਸਿੰਘ ਭੁੱਲਰ, ਜਿਲ੍ਹਾ ਦਫਤਰ ਇੰਚਾਰਜ਼ ਸੋਹਣ ਸਿੰਘ ਨਾਗੀ, ਜਿਲ੍ਹਾ ਮੀਡੀਆ ਇੰਚਾਰਜ਼ ਵਿਕਰਮਜੀਤ ਵਿੱਕੀ, ਈਵੈਂਟ ਇੰਚਾਰਜ਼ ਜਗਦੀਪ ਸਿੰਘ, ਜਿਲ੍ਹਾ ਖਜ਼ਾਨਚੀ ਵਿਪਨ ਸਿੰਘ, ਵਾਰਡ ਨੰਬਰ 37 ਦੇ ਕੋਆਰਡੀਨੇਟਰ ਅਨਿਲ ਮਹਾਜਨ, ਬਲਾਕ ਇੰਚਾਰਜ਼ ਜਸਪ੍ਰੀਤ ਸਿੰਘ, ਨਰਿੰਦਰ ਮਰਵਾਹਾ, ਭਗਵੰਤ ਸਿੰਘ ਕਵਲ, ਡਾਕਟਰ ਇੰਦਰਪਾਲ, ਮਾਸਟਰ ਖਜਾਨ ਸਿੰਘ, ਗੁਲਜ਼ਾਰ ਸਿੰਘ ਬਿੱਟੂ ਅਤੇ ਮਹੇਸ਼ ਗੋਲੀ, ਆਰ ਕੇ ਸਿਕੰਦਰ, ਸ਼ੁਕਲਾ, ਪੱਪੀ, ਵਿਵੇਕ, ਪ੍ਰਿੰਸ ਅਤੇ ਹੋਰ ਪਾਰਟੀ ਵਲੰਟੀਅਰ ਮੌਜ਼ੂਦ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …