Saturday, July 25, 2026

ਜਿਲ੍ਹੇ ਦੇ 115 ਸਰਕਾਰੀ ਸਕੂਲਾਂ ਵਿੱਚ ਹੋਰ ਨਵੇਂ 133 ਪਖਾਨਿਆਂ ਦਾ ਕੀਤਾ ਗਿਆ ਨਿਰਮਾਣ

ਹਰ ਘਰ ਪਾਣੀ ਹਰ ਘਰ ਸਫਾਈ ਲਈ ਬੱਚਿਆਂ ਨੂੰ ਵੀ ਸਕੂਲਾਂ ‘ਚ ਕੀਤਾ ਜਾ ਰਿਹਾ ਜਾਗਰੁਕ

ਪਠਾਨਕੋਟ, 6 ਫਰਵਰੀ (ਪੰਜਾਬ ਪੋਸਟ ਬਿਊਰੋ) – ਹਰ ਘਰ ਪਾਣੀ ਹਰ ਘਰ ਸਫਾਈ ਅਧੀਨ ਚਲਾਈ ਜਾ ਰਹੀ ਮੂਹਿੰਮ ਅਧੀਨ ਸਾਰੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਸਾਫ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦੀ ਵਿਵਸਥਾ ਪਹਿਲਾ ਤੋਂ ਹੀ ਕੀਤੀ ਜਾ ਚੁੱਕੀ ਹੈ।ਇਸ ਤੋਂ ਇਲਾਵਾ ਜਿਨ੍ਹਾਂ ਸਰਕਾਰੀ ਸਕੂਲਾਂ ਵਿੱਚ ਪਖਾਨਿਆਂ ਦੀ ਜੋ ਘਾਟ ਸੀ ਉਸ ਦੀ ਪੂਰਤੀ ਲਈ ਸਰਕਾਰੀ ਸਕੂਲਾਂ ਅੰਦਰ ਪਖਾਨੇ ਬਣਾਉਣ ਦਾ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲ ਰਿਹਾ ਹੈ।ਜਿਲ੍ਹਾ ਪਠਾਨਕੋਟ ਦੇ 133 ਨਵੇਂ ਪਖਾਨਿਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਵਰਿੰਦਰ ਪਰਾਸਰ ਜਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਅਤੇ ਬਲਦੇਵ ਰਾਜ ਜਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ 47 ਸੀਨੀਅਰ ਸੈਕੰਡਰੀ, 34 ਹਾਈ ਸਕੂਲ, 73 ਮਿਡਲ ਸਕੂਲ ਅਤੇ 376 ਪ੍ਰਾਇਮਰੀ ਸਕੂਲ ਚੱਲ ਰਹੇ ਹਨ ਅਤੇ ਹਰੇਕ ਸਕੂਲ ਵਿੱਚ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦੀ ਵਿਵੱਸਥਾ ਪਹਿਲਾ ਤੋਂ ਹੀ ਕੀਤੀ ਹੋਈ ਹੈ।ਸਰਕਾਰ ਵੱਲੋਂ ਜਿਲ੍ਹਾ ਪਠਾਨਕੋਟ ਦੇ 115 ਸਕੂਲਾਂ ਵਿੱਚ 66.50 ਲੱਖ ਰੁਪਏ ਦੀ ਲਾਗਤ ਨਾਲ 133 ਨਵੇਂ ਪਖਾਨੇ ਬਣਾਉਂਣ ਦੀ ਮਨਜੂਰੀ ਦਿੱਤੀ ਗਈ ਸੀ। ਜਿਸ ਅਧੀਨ ਹੁਣ ਤੱਕ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਵਿੱਚ 108 ਨਵੇਂ ਪਖਾਨੇ ਬਣ ਕੇ ਪੂਰੀ ਤਰ੍ਹਾਂ ਨਾਲ ਤਿਆਰ ਹੋ ਚੁੱਕੇ ਹਨ ਅਤੇ 25 ਪਖਾਨਿਆਂ ਦਾ ਨਿਰਮਾਣ ਕਾਰਜ਼ ਜਾਰੀ ਹੈ ਜੋ ਜਲਦੀ ਪੂਰਾ ਕਰ ਲਿਆ ਜਾਵੇਗਾ।
                 ਜਿਕਰਯੋਗ ਹੈ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਗਈ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਵਿੱਚ ਵੀ ਵਾਧਾ ਹੋਇਆ ਹੈ।
                ਇਸ ਸਬੰਧੀ ਪ੍ਰਿੰਸੀਪਲ ਕਮਲਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਿਆਲਾ, ਅਧਿਆਪਕ ਰਾਜੇਸ਼ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰ ਕਲ੍ਹਾਂ ਅਤੇ ਅਧਿਆਪਕ ਪ੍ਰਵੀਨ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਚਸਮਾ ਨੇ ਦੱਸਿਆ ਕਿ ਹੁਣ ਸਕੂਲਾਂ ਦੀ ਹਾਲਤ ਵਿੱਚ ਬਹੁਤ ਜਿਆਦਾ ਸੁਧਾਰ ਹੋਇਆ ਹੈ ਅਧਿਆਪਕ ਮਾਪੇ ਮਿਲਣੀ ਸਮਾਰੋਹਾਂ ਦੋਰਾਨ ਪਹੁੰਚੇ ਬੱਚਿਆਂ ਦੇ ਮਾਪੇ ਜਿੱਥੇ ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਤੇ ਸਕੂਲਾਂ ਦੀ ਸਥਿਤੀ ਤੋਂ ਬਹੁਤ ਖੁਸ਼ ਹਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …