1817 ਸਿਹਤ ਤੇ ਮੁੱਢਲੀ ਕਤਾਰ ਦੇ ਕਾਮਿਆਂ ਨੇ ਲਵਾਇਆ ਕੋਵਿਡਸ਼ੀਲਡ ਵੈਕਸੀਨ – ਸਿਵਲ ਸਰਜਨ
ਸੰਗਰੂਰ, 6 ਫਰਵਰੀ (ਜਗਸੀਰ ਲੌਂਗੋਵਾਲ) – ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਜ਼ਿਲਾ ਸੰਗਰੂਰ ਤੋਂਂ ਰੋਜ਼ਾਨਾ ਪਾਜ਼ਟਿਵ ਮਰੀਜ਼ਾਂ ਦਾ ਠੀਕ ਹੋਣਾ ਜ਼ਿਲਾ
ਵਾਸੀਆਂ ਲਈ ਚੰਗਾ ਸੰਕੇਤ ਹੈ।ਕੋਰੋਨਾ ਨੰੂ ਹਰਾਉਣ ਲਈ ਜ਼ਿਲਾ ਵਾਸੀਆਂ ਵਲੋਂ ਮਿਲ ਰਹੇ ਸਹਿਯੋਗ ਕਾਰਨ ਹੀ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਜਿਲੇ ਵਿੱਚ ਹੁਣ ਤੱਕ 215937 ਨਮੂਨੇ ਜਾਂਚ ਲਈ ਭੇਜੇ ਜਾ ਚੁੱਕੇ ਹਨ।ਜਿਨਾਂ ਵਿਚੋਂ 211477 ਦੀ ਰਿਪੋਰਟ ਨੈਗੇਟਿਵ ਹੈ। ਉਨਾਂ ਦੱਸਿਆ ਕਿ ਹੁਣ ਤੱਕ 4235 ਕੋਵਿਡ ਪੋਜ਼ਟਿਵ ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 21 ਹੈ।ਉਨਾਂ ਦੱਸਿਆ ਕਿ ਕੱਲ 2 ਮਰੀਜ਼ਾਂ ਨੇ ਹੋਮਆਈਸ਼ੋਲੇਸ਼ਨ ਦੌਰਾਨ ਕੋਵਿਡ-19 ਨੂੰ ਮਾਤ ਦਿੱਤੀ।
ਸਿਵਲ ਸਰਜਨ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਮੁਹਿੰਮ ਦੋਰਾਨ ਕੱਲ 170 ਸਿਹਤ ਅਤੇ ਫਰੰਟਲਾਈਨ ਵਰਕਰਾਂ ਵੱਲੋਂ ਕੋਵਿਸ਼ੀਲਡ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ ਗਿਆ। ਜਿਸ ਦੇ ਨਾਲ ਹੀ ਜਿਲੇ ਦੇ 11 ਹਸਪਤਾਲਾਂ ਵਿੱਚ ਕੋਵਿਡ ਵੈਕਸੀਨ ਦਾ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ 1817 ਹੋ ਗਈ ਹੈ। ਜ਼ਿਲੇ ਦੇ 2 ਸਿਹਤ ਬਲਾਕਾਂ ਵਿਚ ਕੋਵਿਡ 19 ਦਾ ਕੋਈ ਵੀ ਪਾਜ਼ਟਿਵ ਕੇਸ ਨਹੀਂ ਹੈ।
Punjab Post Daily Online Newspaper & Print Media