ਅੰਮ੍ਰਿਤਸਰ, 12 ਫਰਵਰੀ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਸਮੇਤ ਪੁਰੇ ਉਤਰੀ ਭਾਰਤ ‘ਚ ਭੂਚਾਲ ਦੇ ਤੇਜ਼ ਝਟਕੇ ਆਏ।ਮਿਲ ਰਹੀਆਂ ਖਬਰਾਂ ਮੁਤਾਬਿਕ
ਇਹ ਭੁਚਾਲ ਦਿੱਲੀ ਐਨ.ਸੀ.ਆਰ, ਜੰਮੂ ਕਸ਼ਮੀਰ, ਪੰਜਾਬ, ਹਰਿਆਣਾ, ਉਤਰਾਖੰਡ, ਰਾਜਸਥਾਨ ਅਤੇ ਉਤਰ ਪ੍ਰਦੇਸ਼ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਭਾਰਤ ਤੋਂ ਇਲਾਵਾ ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਵੀ ਭੂਚਾਲ ਆਉਣ ਦੀਆਂ ਖਬਰਾਂ ਹਨ।ਅਫਗਾਨਿਸਤਾਨ ‘ਚ ਰਿਐਕਟਰ ਸਕੇਲ ‘ਤੇ ਤੀਬਰਤਾ 7.5 ਦੱਸੀ ਗਈ ਹੈ, ਜਦਕਿ ਅੰਮ੍ਰਿਤਸਰ ਵਿਚ ਤੀਬਰਤਾ 6.1 ਅਤੇ ਦਿੱਲੀ ਵਿੱਚ ਤੀਬਰਤਾ 4.2 ਮਾਪੀ ਗਈ।ਭੁਚਾਲ ਤੋਂ ਅਜੇ ਤੱਕ ਕਿਸੇ ਵੀ ਜਾਨੀ ਤੇ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ।ਭੁਚਾਲ ਦਾ ਕੇਂਦਰ ਤਜਾਕਿਸਤਾਨ ਰਿਹਾ ਜਿਥੇ ਰਿਐਕਟਰ ਸਕੇਲ ’ਤੇ ਤੀਬਰਤਾ 6.3 ਦੱਸੀ ਗਈ ਹੈ।
ਤਕਰੀਬਨ 10.31 ਵਜੇ ਅੰਮ੍ਰਿਤਸਰ ‘ਚ ਭੁਚਾਲ ਦੇ ਝਟਕੇ ਮਹਿਸੂਸ ਹੋਣ ‘ਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਸੱਚਾਈ ਜਾਨਣ ਲਈ ਮੋਬਾਇਲ ਫੋਨਾਂ ਦੀਆਂ ਵੱਜਣ ਲੱਗੀਆਂ।ਗੁਰੂ ਨਗਰੀ ਵਿੱਚ ਕਿਸੇ ਵੀ ਤਰਾਂ ਦੇ ਨੁਕਸਾਨ ਦੀ ਕੋਈ ਕਬਰ ਨਹੀਂ ਮਿਲੀ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media