ਨਵਾਂਸ਼ਹਿਰ, 15 ਫਰਵਰੀ (ਪੰਜਾਬ ਪੋਸਟ ਬਿਊਰੋ) – ਜੰਗਲਾਤ ਵਿਭਾਗ ਪੰਜਾਬ ਅਤੇ ਟੀ. ਈ. ਆਰ. ਆਈ ਵੱਲੋਂ ਵੀ.ਐਨ.ਵੀ ਐਡਵਾਈਜ਼ਰੀ ਸਰਵਿਸਿਜ਼ ਨਾਲ
ਮਿਲ ਕੇ ‘ਵੀਰਾ’ ਨਾਂਅ ਦਾ ਪ੍ਰਾਜੈਕਟ ਲਾਗੂ ਕੀਤਾ ਜਾ ਰਿਹਾ ਹੈ, ਜਿਸ ਦਾ ਮਕਸਦ ਖੇਤੀਬਾੜੀ ਬੂਟੇ ਲਗਾਉਣ ਲਈ ਸਵੈ-ਇੱਛਤ ਕਾਰਬਨ ਮਾਰਕੀਟ ਪ੍ਰਾਜੈਕਟਾਂ ਦਾ ਵਿਕਾਸ ਕਰਨਾ ਹੈ।
ਇਹ ਜਾਣਕਾਰੀ ਦਿੰਦਿਆਂ ਵਣ ਮੰਡਲ ਅਫ਼ਸਰ, ਨਵਾਂਸ਼ਹਿਰ ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਉਦੇਸ਼ ਛੋਟੇ ਕਿਸਾਨਾਂ ਦੇ ਸਹਿਯੋਗ ਨਾਲ ‘ਸਸਟੇਨੇਬਲ ਐਗਰੋਫਾਰੈਸਟਰੀ ਨੂੰ ਉਤਸ਼ਾਹਿਤ ਕਰਨਾ, ਉਨ੍ਹਾਂ ਨੂੰ ਵਿੱਤੀ ਲਾਭ ਪ੍ਰਦਾਨ ਕਰਨਾ, ਲੱਕੜ ਦੀ ਮੰਗ ਨੂੰ ਪੂਰਾ ਕਰਨਾ ਅਤੇ ਜਲਵਾਯੂ ਬਚਾਉਣ ਵਿਚ ਯੋਗਦਾਨ ਪਾਉਣਾ ਹੈ।ਪੰਜਾਬ ਜੰਗਲਾਤ ਵਿਭਾਗ ਵੱਲੋਂ ਇਸ ਪ੍ਰਾਜੈਕਟ ਸਬੰਧੀ ਹਿੱਸੇਦਾਰੀ ਦੀ ਸਲਾਹ ਲੈਣ, ਗੱਲਬਾਤ ਕਰਨ ਅਤੇ ਵਿਚਾਰ ਪ੍ਰਾਪਤ ਕਰਨ ਲਈ 23 ਫਰਵਰੀ 2021 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਵਣ ਮੰਡਲ ਨਵਾਂਸ਼ਹਿਰ, ਬੰਗਾ ਰੋਡ, ਈਸ਼ਰ ਸਿੰਘ ਮਾਰਗ (ਨੇੜੇ ਨਹਿਰ), ਗੜ੍ਹਸ਼ੰਕਰ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਇਸ ਪ੍ਰਾਜੈਕਟ ਦਾ ਹਿੱਸਾ ਬਣਨ ਦੇ ਸਾਰੇ ਚਾਹਵਾਨਾਂ ਨੂੰ ਇਸ ਸਮਾਗਮ ਵਿਚ ਵੱਧ-ਚੜ੍ਹ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ 01884-282031 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media