ਸਮਰਾਲਾ, 20 ਫਰਵਰੀ (ਇੰਦਰਜੀਤ ਸਿੰਘ ਕੰਗ) – ਸਮਰਾਲਾ ਨਗਰ ਕੌਂਸਲ ਦੇ ਵਾਰਡ ਨੰ: 13 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜੇਤੂ ਉਮੀਦਵਾਰ ਰਜਨੀ ਵਲੋਂ ਸਮੂਹ
ਵਾਰਡ ਵਾਸੀਆਂ, ਵੋਟਰਾਂ ਅਤੇ ਹਮਾਇਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਮੇਰੀ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਅਤੇ ਸਮੁੱਚੀ ਲੀਡਰਸ਼ਿਪ ਦੀ ਹੈ।ਜੋ ਪਿਆਰ ਤੇ ਸਤਿਕਾਰ ਉਨਾਂ ਨੂੰ ਵਾਰਡ ਨੰਬਰ 13 ਦੇ ਸਮੂਹ ਵਸਨੀਕਾਂ ਵਲੋਂ ਦਿੱਤਾ ਗਿਆ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ।ਉਨਾਂ ਵਾਰਡ ਦੇ ਸਮੂਹ ਵਸਨੀਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਖਰੀ ਉਤਰੇਗੀ ਅਤੇ ਵਾਰਡ ਦੇ ਵਿਕਾਸ ਕੰਮਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਵਾਉਣ ਦੇ ਯਤਨ ਕਰੇਗੀ।
ਉਨ੍ਹਾਂ ਜਿੱਤ ਦੀ ਖੁਸ਼ੀ ਵਿੱਚ ਆਪਣੇ ਵਾਰਡ ਅਧੀਨ ਪੈਂਦੀ ਅੰਬੇਦਕਰ ਕਲੋਨੀ ਦੇ ਵਸਨੀਕਾਂ ਨੂੰ ਮਿਠਾਈ ਵੰਡੀ। ਉਨਾਂ ਕਿਹਾ ਕਿ ਉਹ ਅਤੇ ਅਕਾਲੀ ਦਲ ਦੀ ਸਮੁੱਚੀ ਟੀਮ ਇਸ ਵਾਰਡ ਦੇ ਲੋਕਾਂ ਨਾਲ ਖੜ੍ਹੀ ਹੈ।ਇਥੇ ਇਹ ਵੀ ਜਿਕਰਯੋਗ ਹੈ ਕਿ ਵਾਰਡ ਨੰ: 13 ਤੋਂ ਜੇਤੂ ਉਮੀਦਵਾਰ ਰਜਨੀ ਉਘੇ ਗਾਇਕ, ਲੇਖਕ ਅਤੇ ਸਾਹਿਤ ਪ੍ਰੇਮੀ ਗੁਰਨਾਮ ਸਿੰਘ ਗਾਮੀ ਦੀ ਨੂੰਹ ਹੈ।ਗੁਰਨਾਮ ਸਿੰਘ ਗਾਮੀ ਸੰਗਤਪੁਰਾ ਦਾ ਬਤੌਰ ਲੇਖਕ ਅਤੇ ਗਾਇਕੀ ਦੇ ਖੇਤਰ ਵਿੱਚ ਆਪਣਾ ਇੱਕ ਵੱਖਰਾ ਨਾਮ ਹੈ, ਜਿਨ੍ਹਾਂ ਨੇ ਪੰਜਾਬ ਦੇ ਸਭਿਆਚਾਰ ਦੀ ਦਿਲੋਂ ਸੇਵਾ ਕਰਕੇ ਹਮੇਸ਼ਾਂ ਲੋਕਾਂ ਦਾ ਪਿਆਰ ਹਾਸਲ ਕੀਤਾ ਹੈ।
ਇਸ ਮੌਕੇ ਹਰਪ੍ਰੀਤ ਸਿੰਘ, ਗੁਰਨਾਮ ਸਿੰਘ ਗਾਮੀ ਸੰਗਤਪੁਰਾ, ਚਰਨ ਸਿੰਘ ਐਸ.ਸੀ ਪ੍ਰਧਾਨ, ਚੰਨਣ ਸਿੰਘ, ਚੰਦ ਕੁਮਾਰ, ਪਰਮਜੀਤ ਕੌਰ, ਬਲਵਿੰਦਰ ਸਿੰਘ, ਕਮਲਜੀਤ ਕੌਰ, ਡਾਲੀ, ਪ੍ਰਦੀਪ ਕੁਮਾਰ ਵਿੱਕੀ, ਮਨਜੀਤ ਕੌਰ, ਕ੍ਰਿਸ਼ਨਾ ਦੇਵੀ, ਗੁਰਮੀਤ ਕੌਰ, ਮਹੀਪਾਲ, ਮੌਲਾ, ਸੋਹਣਵੀਰ, ਸੰਜੂ, ਬਾਲਾ, ਰਾਜ ਕੁਮਾਰ, ਰਾਮ ਜੀ, ਲਖਵੀਰ ਸਿੰਘ ਬਲਾਲਾ, ਗੁਰਮੇਲ ਸਿੰਘ, ਭੱਟੀ ਆਦਿ ਤੋਂ ਇਲਾਵਾ ਸਮੂਹ ਵਾਰਡ ਵਾਸੀ ਹਾਜ਼ਰ ਸਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media