ਧੁਰੀ, 24 ਫਰਵਰੀ (ਪ੍ਰਵੀਨ ਗਰਗ) – ਆੜਤੀਆ ਐਸੋਸੀਏਸ਼ਨ ਧੂਰੀ ਦੀ ਚੋਣ ਹਜ਼ਾਰੀ ਲਾਲ, ਜਤਿੰਦਰ ਸਿੰਘ ਸੋਨੀ ਮੰਡੇਰ, ਹਰਦੇਵ ਸਿੰਘ ਵੜੈਚ ਅਤੇ ਸੰਜੀਵ ਕੁਮਾਰ ਸ਼ੰਮੀ ਦੀ ਅਗਵਾਈ ‘ਚ ਅਨਾਜ ਮੰਡੀ ਧੂਰੀ ਵਿਖੇ ਹੋਈ।ਜਿਸ ਵਿੱਚ ਕਾਮਰੇਡ ਜਗਤਾਰ ਸਿੰਘ ਸਮਰਾ ਆੜਤੀ ਨੂੰ ਦੋ ਸਾਲ ਲਈ ਲਗਾਤਾਰ ਚੌਥੀ ਵਾਰ ਆੜਤੀ ਐਸੋਸੀਏਸ਼ਨ ਧੂਰੀ ਦਾ ਪ੍ਰਧਾਨ ਚੁਣਿਆ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਕਾਮਰੇਡ ਜਗਤਾਰ ਸਿੰਘ ਸਮਰਾ ਨੇ 86 ਵੋਟਾਂ ਹਾਸਲ ਕਰਕੇ ਆਪਣੇ ਵਿਰੋਧੀ ਉਮੀਦਵਾਰ ਚੌਧਰੀ ਮੱਖਣ ਲਾਲ ਨੂੰ 27 ਵੋਟਾਂ ਦੇ ਫਰਕ ਨਾਲ ਹਰਾਇਆ।ਪ੍ਰਧਾਨ ਜਗਤਾਰ ਸਿੰਘ ਸਮਰਾ ਨੇ ਕਿਹਾ ਕਿ ਆੜ੍ਹਤੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਪ੍ਰੇਮ ਬਾਂਸਲ, ਖਰੈਤੀ ਰਾਮ ਬਾਂਸਲ, ਬਸੰਤ ਕੁਮਾਰ, ਗੁਰਦੀਪ ਸਿੰਘ, ਸੱਤਪਾਲ ਸਿੰਗਲਾ, ਜਾਗ ਸਿੰਘ ਸਾਬਕਾ ਸਰਪੰਚ, ਅਜੈਬ ਸਿੰਘ ਸਰਪੰਚ, ਹਰਵਿੰਦਰ ਸ਼ਰਮਾ, ਮਲਕੀਤ ਸਿੰਘ ਅਤੇ ਧਰਮਪਾਲ ਸਾਰੋਂ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media