ਅੰਮ੍ਰਿਤਸਰ, 6 ਮਾਰਚ (ਸੁਖਬੀਰ ਸਿੰਘ) – ਡਾਇਰੈਕਟਰ ਜਰਨਲ ਪੁਲਿਸ ਪੰਜਾਬ ਵਲੋ ਪੰਜਾਬ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾ ਕੇ
ਨਸ਼ਿਆਂ ਦੇ ਸੋਦਾਗਰਾਂ ‘ਤੇ ਸ਼ਿਕੰਜ਼ਾ ਕੱਸਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ। ਜੋ ਉਕਤ ਹਦਾਇਤਾ ਨੂੰ ਬੇਹੱਦ ਗੰਭੀਤਾ ਨਾਲ ਲੈਂਦੇ ਹੋਏ ਹੋਏ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਧਰੁਵ ਦਹੀਆ ਆਈ.ਪੀ.ਐਸ ਵਲੋ ਨਸ਼ਿਆਂ ਖਿਲਾਫ ਚਲਾਈ ਗਈ ਮੁਹਿਮ ਨੂੰ ਹੋਰ ਤੇਜ਼ ਕਰਦਿਆ ਵੱਖ-ਵੱਖ ਥਾਣਿਆਂ ਵਿੱਚ ਵੱਧ ਤੋਂ ਵੱਧ ਰੇਡ ਕਰਨ ਲਈ ਕਿਹਾ ਗਿਆ।
ਜਿਸ ‘ਤੇ ਧਰੁਵ ਦਹੀਆ ਆਈ.ਪੀ.ਐਸ ਦੀ ਨਿਗਰਾਨੀ ਹੇਠ ਗੁਰਿੰਦਰਪਾਲ ਸਿੰਘ ਡੀ.ਐਸ.ਪੀ (ਡੀ), ਅਭੀਮੰਨਿਉ ਰਾਣਾ ਏ.ਐਸ.ਪੀ ਮਜੀਠਾ, ਵਿਪਨ ਕੁਮਾਰ ਡੀ.ਐਸ.ਪੀ ਅਜਨਾਲਾ, ਸੂਖਰਾਜ ਸਿੰਘ ਡੀ.ਐਸ.ਪੀ ਸਪੈਸ਼ਲ ਬਰਾਂਚ, ਇੰਸਪੈਕਟਰ ਹਰਸੰਦੀਪ ਸਿੰਘ ਇੰਚਾਰਜ ਸਪੈਸ਼ਲ ਬਰਾਂਚ, ਇੰਸਪੈਕਟਰ ਕਪਿਲ ਕੋਸ਼ਲ ਮੁੱਖ ਅਫਸਰ ਥਾਣਾ ਮਜੀਠਾ, ਐਸ.ਆਈ ਹਿਮਾਂਸ਼ੂ ਭਗਤ ਮੁੱਖ ਅਫਸਰ ਥਾਣਾ ਕੱਥੂਗਲ, ਐਸ.ਆਈ ਲਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਮੱਤੇਵਾਲ, ਐਸ.ਆਈ ਪਰਵਿੰਦਰ ਕੌਰ ਇੰਚਾਰਜ ਚੌਂਕੀ ਮਜੀਠਾ ਟਾਊਨ, ਐਸ.ਆਈ ਹਰਪ੍ਰਕਾਸ਼ ਸਿੰਘ ਇੰਚਾਰਜ ਚੌਂਕੀ ਚਵਿੰਡਾ ਦੇਵੀ ਅਤੇ ਥਾਣਾ ਅਜਨਾਲਾ ਦੀ ਫੋਰਸ ਵਲੋਂ ਗੁਪਤ ਸੂਚਨਾ ਦੇ ਆਧਾਰ ੱਤੇ ਇੱਕ ਬੇਹੱਦ ਵੱਡੇ ਨਜਾਇਜ਼ ਸ਼ਰਾਬ ਦੇ ਰੈਕੇਟ ਨੂੰ ਉਜਾਗਰ ਕਰਦਿਆ ਪਿੰਡ ਲੱਖੂਵਾਲ ਥਾਣਾ ਅਜਨਾਲਾ ਵਿਖੇ ਰੇਡ ਕੀਤਾ ਗਿਆ।ਰੇਡ ਦੌਰਾਨ ਰਾਜਨ ਸਿੰਘ ਪੁੱਤਰ ਮਲੂਕ ਸਿੰਘ, ਅਵਤਾਰ ਸਿੰਘ ਪੁੱਤਰ ਹਰਭਜਨ ਸਿੰਘ, ਰਾਧਾ ਪਤਨੀ ਅਕਾਸ਼ਦੀਪ ਸਿੰਘ, ਪਰਮਜੀਤ ਸਿੰਘ ਪਤਨੀ ਮਹਿੰਦਰ ਸਿੰਘ, ਅਭੀ ਪੁੱਤਰ ਰੋਸ਼ਨ ਮਸੀਹ, ਸ਼ਮਸ਼ੇਰ ਸਿੰਘ ਪੁੱਤਰ ਬੀਰ ਸਿੰਘ, ਸੋਨੂੰ ਪੁੱਤਰ ਰੂਪਾ ਸਿੰਘ, ਸੰਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ, ਡੇਵਿਡ ਮਸੀਹ ਪੁੱਤਰ ਬੱਗਾ ਮਸੀਹ, ਸਨੀ ਪੁੱਤਰ ਅਮਰ ਸਿੰਘ, ਅਮਰ ਸਿੰਘ ਪੁੱਤਰ ਬਚਨ ਸਿੰਘ ਵਾਸੀਆਨ ਪਿੰਡ ਲੱਖੂਵਾਲ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਗਈ।ਮੌਕੇ ‘ਤੇ ਕੀਤੀ ਗਈ ਰਿਕਵਰੀ ‘ਚ 4,61,250 ਐਮ.ਐਲ ਨਜਾਇਜ ਸ਼ਰਾਬ, 58,200 ਕਿਲੋ ਲਾਹਣ, 9 ਚਾਲੂ ਭੱਠੀਆਂ, 41 ਡਰੱਮ, 6 ਗੈਸ ਸਿਲੰਡਰ, 10 ਤਰਪਾਲਾਂ ਤੇ ਅਫੀਮ ਦੇ ਪੌਦੇ 22 ਕਿੱਲੋ ਸ਼ਾਮਲ ਹਨ।
ਜੋ ਇਹਨਾ ਦੇ ਚਾਰ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਏ।ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੀ ਜਾ ਰਹੀ ਹੈ।ਉਹਨਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।ਰੇਡ ਦੋਰਾਨ ਸਾਹਮਣੇ ਆਇਆ ਕਿ ਫੜੇ ਗਏ ਦੋਸ਼ੀਆ ਦੁਆਰਾ ਵੱਡੀ ਮਾਤਰਾ ਵਿੱਚ ਨਜਾਇਜ ਸ਼ਰਾਬ ਕੱਢਣ ਲਈ ਤਰਪਾਲਾਂ ਦਾ ਉਪਯੋਗ ਕੀਤਾ ਜਾਦਾ ਸੀ। ਜੋ ਫੜੇ ਗਏ ਦੋਸ਼ੀਆਂ ਦੁਆਰਾ ਆਪਣੇ-ਆਪਣੇ ਘਰ ਵਿੱਚ ਭੱਠੀਆਂ ਲਗਾਈਆਂ ਸਨ ਅਤੇ ਵੱਡੇ ਪੱਧਰ ‘ਤੇ ਸ਼ਰਾਬ ਕਸੀਦ ਕੇ ਵੇਚੀ ਜਾ ਰਹੀ ਸੀ।ਇਹਨਾ ਦੋਸ਼ੀਆ ਵਲੋਂ ਇੱਕ ਮਿਨੀ ਡਿਸਟਿਰਲਰੀ ਦੇ ਬਰਾਬਰ ਨਜਾਇਜ਼ ਸ਼ਰਾਬ ਕੱਢੀ ਜਾ ਰਹੀ ਸੀ।ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਆਬਕਾਰੀ ਐਕਟ ਦੀਆਂ ਵੱਖ-ਵੱਖ ਧਰਾਵਾ ਤਹਿਤ ਥਾਣਾ ਅਜਨਾਲਾ ਵਿਖੇ ਕੇਸ ਦਰਜ਼ ਰਜਿਸਟਰ ਕੀਤਾ ਗਿਆ।ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਨੇ ਕਿਹਾ ਹੈ ਕਿ ਉਕਤ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media