ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਵੁਮੈਨ ਦਿਵਸ ਦੇ ਸਬੰਧ ਵਿੱਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵੱਖ-ਵੱਖ ਗਤੀਵਿਧੀਆਂ
ਉਲੀਕੀਆਂ ਗਈਆਂ ਹਨ।ਇਸੇ ਤਹਿਤ ਅੱਜ ਸਵੇਰੇ ਪੁਲਿਸ ਲਾਈਨ ਤੋਂ ਕਮਿਸ਼ਨਰੇਟ ਅੰਮ੍ਰਿਤਸਰ ਸ਼ਹਿਰ ਤੋਂ ਡਾ: ਮਨਪ੍ਰੀਤ ਕੌਰ ਸੀਂਹਮਾਰ ਪੀ.ਪੀ.ਐਸ ਏ.ਸੀ.ਪੀ ਫਰਾਂਸਿਕ ਐਂਡ ਸਾਈਬਰ ਕਰਾਇਮ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਇੱਕ ਪੈਦਲ ਮਾਰਚ ਦਾ ਆਯੋਜਨ ਕੀਤਾ ਗਿਆ।ਮੁੱਖ ਅਫ਼ਸਰ ਥਾਣਾ ਮਹਿਲਾ-1 ਰਾਜਵਿੰਦਰ ਕੌਰ ਅਤੇ ਮੁੱਖ ਅਫ਼ਸਰ ਥਾਣਾ ਮਹਿਲਾ-2 ਇੰਸਪੈਕਟਰ ਪਰਮਦੀਪ ਕੌਰ ਸਮੇਤ ਪੁਲਿਸ ਕਰਮਚਾਰਣਾਂ ਦੀ ਅਗਵਾਈ ‘ਚ ਇਹ ਮਾਰਚ ਪੁਲਿਸ ਲਾਈਨ ਤੋਂ ਸ਼ੁਰੁ ਹੋ ਕੇ ਕਸਟਮ ਚੌਕ ਤੇ ਲਾਰੰਸ ਰੋਡ ਤੋਂ ਹੁੰਦਾ ਹੋਇਆ ਵਾਪਸ ਪੁਲਿਸ ਲਾਈਨ ਵਿਖੇ ਸਮਾਪਤ ਹੋਇਆ।ਪੁਲੀਸ ਅਧਿਕਾਰੀਆਂ ਅਨੁਸਾਰ ਇਸ ਪੈਦਲ ਮਾਰਚ ਦਾ ਮੁੱਖ ਮਕਸਦ ਔਰਤਾਂ ਨੂੰ ਕਸਰਤ ਕਰਨ ਵੱਲ ਪ੍ਰੇਰਿਤ ਕਰਨਾ ਸੀ।ਜੇਕਰ ਰੋਜ਼ਾਨਾਂ ਦੇ ਰੁਝੇਵੇਂ ਦੌਰਾਨ ਜਿਆਦਾ ਸਮਾਂ ਕੱਢ ਕੇ ਕਸਰਤ ਨਹੀ ਕਰ ਸਕਦੇ ਤਾਂ ਘੱਟ ਤੋਂ ਘੱਟ 30 ਮਿੰਟ ਲਗਾਤਾਰ ਪੈਦਲ ਚੱਲਣ ਤਾ ਉਹ ਵੀ ਸਿਹਤ ਲਈ ਕਾਫ਼ੀ ਲਾਹੇਵੰਦ ਹੁੰਦਾ ਹੈ।
ਇਸ ਤੋਂ ਇਲਾਵਾ ਪੁਲਿਸ ਲਾਈਨ ਸ਼ਹਿਰ ਦੇ ਪ੍ਰਬੰਧਕੀ ਬਲਾਕ ਵਿਖੇ ਔਰਤਾਂ ਨੂੰ ਪੇਸ਼ ਆਉਣ ਵਾਲੀਆਂ ਬਿਮਾਰੀਆਂ ਬਾਰੇ ਇਕ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਵਿੱਚ ਡਾ: ਮਨਪ੍ਰੀਤ ਕੌਰ ਪੀ.ਪੀ.ਐਸ, ਸ੍ਰੀਮਤੀ ਕਮਲਦੀਪ ਕੌਰ ਪੁਰੇਵਾਲ ਪੀ.ਪੀ.ਐਸ ਏ.ਸੀ.ਪੀ,ਅਪਰਾਧ (ਔਰਤਾਂ) ਸਮੇਤ 150 ਪੁਲਿਸ ਕਰਮਚਾਰਣਾਂ ਨੇ ਹਿੱਸਾ ਲਿਆ।ਕਮਿਊਨਿਟੀ ਹੈਲਥ ਸੈਂਟਰ ਢਾਬ ਖਟੀਕਾਂ ਅੰਮ੍ਰਿਤਸਰ ਤੋਂ ਆਏ ਮਹਿਲਾ ਰੋਗਾਂ ਦੇ ਮਾਹਿਰ ਡਾਕਟਰ ਸ੍ਰੀਮਤੀ ਤਮੰਨਾ ਨੇ ਔਰਤਾਂ ਵਿੱਚ ਹੋਣ ਵਾਲੇ ਬਰੈਸਟ ਸਰਵਾਈਕਲ ਕੈਂਸਰ ਤੋਂ ਬਚਾਓ ਬਾਰੇ ਜਾਣਕਾਰੀ ਦਿੱਤੀ।ਮਹਿਲਾ ਡਾਕਟਰ ਨੇ ਦੱਸਿਆ ਕਿ ‘ਟੱਚ ਫੀਲ ਐਂਡ ਰਾਂਹੀ ਸ਼ੁਰੂਆਤੀ ਸਟੇਜ਼ ‘ਤੇ ਔਰਤਾਂ ਵਲੋਂ ਖੁਦ ਨਿਰੀਖਣ ਕਰਕੇ ਇਸ ਰੋਗ ਦਾ ਪਤਾ ਲਗਾਇਆ ਜਾ ਸਕਦਾ ਹੈ।ਇਸ ਸਟੇਜ਼ ‘ਤੇ ਇਸ ਰੋਗ ਦਾ ਪੂਰਨ ਤੌਰ ‘ਤੇ ਇਲਾਜ਼ ਹੋ ਸਕਦਾ ਹੈ।ਉਨਾਂ ਕਿਹਾ ਕਿ ਦਿਨੋ ਦਿਨ ਔਰਤਾਂ ਵਿੱਚ ਵਧ ਰਹੇ ਇਸ ਰੋਗ ਬਾਰੇ ਔਰਤਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ।ਔਰਤਾਂ ਨੂੰ ਹੋਣ ਵਾਲੇ ਰੋਗਾਂ ਤੋਂ ਬਚਾਓ ਪ੍ਰਤੀ ਜਾਗਰੂਕ ਕਰਨ ਲਈ ਏ.ਸੀ.ਪੀ ਡਾ: ਮਨਪ੍ਰੀਤ ਕੌਰ ਨੇ ਡਾ: ਤਮੰਨਾ ਦਾ ਧੰਨਵਾਦ ਕੀਤਾ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media