ਸਮਰਾਲਾ, 9 ਮਾਰਚ (ਇੰਦਰਜੀਤ ਕੰਗ) – ਰਿਟਾ: ਲੈਕਚਰਾਰ ਬਿਹਾਰੀ ਲਾਲ ਸੱਦੀ ਦੀ ਅਗਵਾਈ ‘ਚ ਸਮਰਾਲਾ ਵਿਖੇ ਮਸ਼ਹੂਰ ਉਰਦੂ ਸ਼ਾਇਰ ਮਰਹੂਮ ਸਾਹਿਰ
ਲੁਧਿਆਣਵੀਂ ਦੀ 100ਵੀਂ ਜਨਮ ਵਰ੍ਹੇਗੰਢ ਮਿਠਾਈ ਅਤੇ ਸਾਹਿਰ ਲੁਧਿਆਣਵੀਂ ਦੀਆਂ ਕਿਤਾਬਾਂ ਵੰਡ ਕੇ ਮਨਾਈ ਗਈ।
ਅਗਾਂਹਵਧੂ ਲੜਕੀਆਂ ਵੱਲੋਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਵੱਲੋਂ ਔਰਤ ਦਿਵਸ ਵੀ ਮਨਾਇਆ ਗਿਆ। ਇਸ ਮੌਕੇ ਬਿਹਾਰੀ ਲਾਲ ਸੱਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਹਿਰ ਲੁਧਿਆਣਵੀਂ ਜਿਸਨੂੰ ਸ਼ਬਦਾਂ ਦਾ ਜਾਦੂਗਰ ਵੀ ਆਖਦੇ ਹਨ, ਨੇ ਜੀਵਨ ਦੀਆਂ ਤਲਖ਼ੀਆਂ, ਖੁਸ਼ੀਆਂ, ਗਮੀਆਂ ਅਤੇ ਨਮੋਸ਼ੀਆਂ ਨੂੰ ਬੜੇ ਬੇਵਾਕ ਢੰਗ ਨਾਲ ਉਜਾਗਰ ਕੀਤਾ ਹੈ।ਉਨ੍ਹਾਂ ਦਾ ਜਨਮ 8 ਮਾਰਚ 1921 ਨੂੰ ਫਜਲ ਮੁਹੰਮਦ ਦੇ ਘਰ ਲੁਧਿਆਣਾ ਵਿਖੇ ਹੋਇਆ।ਉਨ੍ਹਾਂ ਆਪਣੀ ਮੁੱਢਲੀ ਪੜ੍ਹਾਈ ਲੁਧਿਆਣਾ ਅਤੇ ਬੀ.ਏ ਲਾਹੌਰ ਤੋਂ ਪਾਸ ਕੀਤੀ।ਉਸ ਸਮੇਂ ਦੇ ਦੇਸ਼ ਦੇ ਰਾਜਨੀਤਕ ਮਹੌਲ ਨੇ ਉਨ੍ਹਾਂ ਨੂੰ ਕਾਫੀ ਬੇਚੈਨ ਕੀਤਾ। ਉਹ ਬਚਪਨ ਤੋਂ ਹੀ ਕਿਤਾਬਾਂ ਨਾਲ ਜੁੜ ਗਏ।ਇਹ ਕਿਤਾਬਾਂ ਦਾ ਪਿਆਰ ਹੀ ਉਨ੍ਹਾਂ ਨੂੰ ਗੀਤਕਾਰੀ ਵੱਲ ਲੈ ਗਿਆ ਅਤੇ ਇਸ ਤਰ੍ਹਾਂ ਉਹ ਮੁੰਬਈ ਫਿਲਮ ਜਗਤ ਦੇ ਉਘੇ ਫਿਲਮੀ ਊਰਦੂ ਲੇਖਕ ਬਣੇ।
ਰਾਜਵਿੰਦਰ ਸਮਰਾਲਾ ਅਤੇ ਦੀਪ ਦਿਲਬਰ ਨੇ ਹਾਜ਼ਰੀਨ ਨਾਲ ਵਿਸ਼ਵ ਔਰਤ ਦਿਵਸ ਦੀ ਖੁਸ਼ੀ ਸਾਂਝੀ ਕੀਤੀ।ਔਰਤਾਂ ਦੀ ਹਰ ਖੇਤਰ ਅਤੇ ਖਾਸ ਕਰ ਅੱਜ ਦਿੱਲੀ ਅੰਦੋਲਨ ਵਿੱਚ ਔਰਤਾਂ ਦੀ ਭਰਵੀਂ ਸ਼ਮੂਲੀਅਤ ‘ਤੇ ਤਸੱਲੀ ਪ੍ਰਗਟ ਕੀਤੀ ।ਸਾਹਿਰ ਲੁਧਿਆਣਵੀਂ ਦੇ ਮਸ਼ਹੂਰ ਗੀਤ ‘ਤੂੰ ਹਿੰਦੂ ਬਣੇਗਾ, ਨਾ ਮੁਸਲਮਾਨ ਬਣੇਗਾ, ਇਨਸਾਨ ਕੀ ਔਲਾਦ ਹੈ ਇਨਸਾਨ ਬਣੇਗਾ’, ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਜ਼ਾਰ ਦੀਆ’, ਮੈਂ ਪਲ਼ ਦੋ ਪਲ਼ ਕਾ ਸ਼ਾਇਰ ਹੂੰ’, ‘ਬਾਬੁਲ ਦੀ ਦੁਆਏਂ ਲੇਤੀ ਜਾ’ ਹਾਜ਼ਰੀਨ ਨਾਲ ਸਾਂਝੇ ਕੀਤੇ।
ਇਸ ਮੌਕੇ ਇੰਦਰਜੀਤ ਸਿੰਘ ਕੰਗ, ਮਾ. ਦਲੀਪ ਸਿੰਘ, ਦਰਸ਼ਨ ਸਿੰਘ ਕੰਗ, ਐਡਵੋਕੇਟ ਵਿਨੈ ਕਸ਼ਅਪ, ਰਿਕੀ ਭਾਰਦਵਾਜ, ਅਮਨਦੀਪ ਕੌਰ ਬਹਿਲੋਲਪੁਰ, ਰਜੀਆ ਪਪੜੌਦੀ, ਦਿਲਮਨਪ੍ਰੀਤ ਕੌਰ ਕੋਟਾਲਾ, ਤਰਨਪ੍ਰੀਤ ਕੌਰ ਕੋਟਾਲਾ, ਗੁਰਜੀਤ ਕੌਰ ਟੋਡਰਪੁਰ ਆਦਿ ਮੌਜ਼ੂਦ ਰਹੇ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media