Saturday, June 6, 2026

ਲਿਮਕਾ ਬੁੱਕ ਆਫ ਰਿਕਾਰਡਜ਼ ਹੋਲਡਰ ਸੁਰਿੰਦਰ ਸਿੰਘ ਅਜ਼ਾਦ ਨੂੰ ਮਿਲਿਆ ਲਾਈਫ ਟਾਈਮ ਅਚੀਵਮੈਂਟ ਐਵਾਰਡ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਕਸਟਮ ਐਂਡ ਸੈਂਟਰਲ ਐਕਸਾਈਜ ਪੈਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਚੰਡੀਗੜ (ਰਜ਼ਿ.) ਵਲੋਂ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਸਲਾਨਾ ਮੀਟਿੰਗ ਦਾ ਆਯੋਜਨ ਕੀਤਾ ਗਿਆ।ਇਸ ਸਲਾਨਾ ਮੀਟਿੰਗ ‘ਚ ਕਸਟਮ ਐਂਡ ਸੈਂਟਰਲ ਐਕਸਾਈਜ਼ ਦੇ ਸਾਬਕਾ ਅਧਿਕਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਸਬੰਧਿਤ ਮਹਿਕਮੇ ਨਾਲ ਮਿਲ ਕੇ ਨਿਪਟਾਰਾ ਕੀਤਾ ਜਾਂਦਾ ਹੈ।ਮੀਟਿੰਗ ਦੌਰਾਨ ਕਸਟਮ ਤੋਂ ਰਿਟਾਇਰ ਹੋਏ ਸੀਨੀਅਰ ਸੁਪਰੀਡੈਂਟ ਸੁਰਿੰਦਰ ਸਿੰਘ ਆਜ਼ਾਦ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਸੁਰਿੰਦਰ ਸਿੰਘ ਆਜ਼ਾਦ ਹੁਣ ਤੱਕ ਬਹੁਤ ਸਾਰੇ ਵੱਖ-ਵੱਖ ਖੇਤਰਾਂ ਵਿਚ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ‘ਤੇ ਲਿਮਕਾ ਬੁੱਕ ਓਫ ਰਿਕਾਰਡ ਵਿੱਚ ਆਪਣਾ ਨਾਂ ਦਰਜ਼ ਕਰਵਾ ਚੁੱਕੇ ਹਨ।ਜਿੰਨਾਂ ਵਿੱਚ ਛਾਤੀ ਫੈਲਾਉਣ (9 ਇੰਚ) ਅੰਮ੍ਰਿਤਸਰ ਤੋਂ ਪਿਜ਼ੋਰ ਗਾਰਡਨ 534 ਕਿਲੋਮੀਟਰ ਗੱਡੀ 4 ਗੇਅਰ ਵਿੱਚ ਚਲਾਉਣ ਦਾ ਰਿਕਾਰਡ, 12178 ਵਾਰ ਤਾੜੀਆਂ ਵਜਾਉਣ ਦਾ ਰਿਕਾਰਡ, 11510 ਵਾਰੀ ਚੁੱਟਕੀਆਂ ਵਜਾਉਣ ਦਾ ਰਿਕਾਰਡ, 10 ਬੱਚਿਆਂ ਸਮੇਤ ਗੱਡੀ 4 ਗੇਅਰ ‘ਚ ਚਲਾਉਣ ਦਾ ਰਿਕਾਰਡ, 1 ਲੀਟਰ ਪੈਟਰੋਲ ਵਿੱਚ 70 ਕਿਲੋਮੀਟਰ ਗੱਡੀ ਚਲਾਉਣ ਦਾ ਰਿਕਾਰਡ ਅਤੇ ਹੋਰ ਕਈ ਅਨੇਕਾਂ ਰਿਕਾਰਡ ਸ਼ਾਮਿਲ ਹਨ ।
                       ਕਸਟਮ ਐਂਡ ਸੈਂਟਰਲ ਐਕਸਾਈਜ ਪੈਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਚੰਡੀਗੜ (ਰਜ਼ਿ.) ਦੇ ਪ੍ਰਧਾਨ ਆਰ.ਕੇ ਦੁੱਗਲ ਨੇ ਕਿਹਾ ਕਿ ਮਹਿਕਮੇ ‘ਚੋਂ ਰਿਟਾਇਰ ਹੋਏ ਕਸਟਮ ਦੇ ਸਾਬਕਾ ਸੀਨੀਅਰ ਸੁਪਰਡੈਂਟ ਸੁਰਿੰਦਰ ਸਿੰਘ ਆਜ਼ਾਦ ਨੇ ਲਿਮਕਾ ਬੁੱਕ ਆਫ ਵਰਲਡ ਰਿਕਾਰਡ ‘ਚ ਰਿਕਾਰਡਜ਼ ਬਣਾ ਕੇ ਆਪਣਾ ਹੀ ਨਹੀਂ ਸਗੋ ਸਾਰੇ ਮਹਿਕਮੇ ਦਾ ਨਾਂ ਉੱਚਾ ਕੀਤਾ ਹੈ।
                     ਸੁਰਿੰਦਰ ਸਿੰਘ ਅਜ਼ਾਦ ਨੇ ਐਵਾਰਡ ਦੇਣ ‘ਤੇ ਕਸਟਮ ਐਂਡ ਸੈਂਟਰਲ ਐਕਸਾਈਜ ਪੇਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਚੰਡੀਗੜ (ਰਜ਼ਿ.) ਦੇ ਸਭ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ।
                    ਇਸ ਮੌਕੇ ਜਨਰਲ ਸੈਕਟਰੀ ਐਚ.ਐਲ ਭਰਦਵਾਜ, ਵਾਈਸ ਪ੍ਰਧਾਨ ਐਸ.ਸੀ ਦੁੱਗਲ, ਵੀ.ਕੇ ਸੇਠ ਸੈਕਟਰੀ ਅੰਮ੍ਰਿਤਸਰ, ਵਾਈ.ਪੀ ਗੁਪਤਾ ਮੈਂਬਰ ਅੰਮ੍ਰਿਤਸਰ, ਜੀ.ਐਸ ਕਪੂਰ ਲੁਧਿਆਣਾ ਜ਼ੋਨ ਮੌਜ਼ੂਦ ਹਨ।ਸੁਰਿੰਦਰ ਸਿੰਘ ਆਜ਼ਾਦ ਦੇ ਨਾਂ ਦੀ “ਮਾਈ ਸਟੈਂਪ” ਵੀ ਜਾਰੀ ਕੀਤੀ ਗਈ ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ਵਿੱਚ ਜਿਲ੍ਹੇ `ਚੋਂ ਹਾਸਲ ਕੀਤੀਆਂ ਸ਼ਾਨਦਾਰ ਪੁਜ਼ੀਸ਼ਨਾਂ

ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਅਕਾਦਮਿਕ ਉਤਮਤਾ ਦੀ ਆਪਣੀ …