Saturday, March 14, 2026

ਪੰਜਵੀਂ ਦੇ ਬੱਚਿਆਂ ਦਾ ਬੋਰਡ ਇਮਤਿਹਾਨਾਂ ਵਿੱਚ ਟਾਫੀਆ ਦੇ ਕੇ ਕੀਤਾ ਗਿਆ ਸਵਾਗਤ

ਨਵਾਂਸ਼ਹਿਰ, 16 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀ ਦੇ ਵਿਦਿਆਰਥੀਆਂ ਦੀ ਸਲਾਨਾ ਪ੍ਰੀਖਿਆ ਪੂਰੇ ਪੰਜਾਬ ਅੰਦਰ ਅੱਜ ਤੋਂ ਬੜੇ ਹੀ ਉਤਸ਼ਾਹ ਨਾਲ ਸ਼ੁਰੂ ਹੋਈ।ਪ੍ਰੀਖਿਆ ਕੇਂਦਰਾਂ ਵਿੱਚ ਕੋਵਿਡ-19 ਦੀਆਂ ਹਦਾਇਤਾਂ ਦਾ ਪਾਲਨ ਕਰਦੇ ਹੋਏ ਕੇਂਦਰ ਸੁਪਰਡੈਂਟਾਂ ਵੱਲੋਂ ਵਿਦਿਆਰਥੀਆਂ ਦੇ ਕੇਂਦਰ ਵਿੱਚ ਦਾਖਲੇ ਤੋਂ ਪਹਿਲਾਂ ਸੈਨੀਟਾਇਜਰ ਅਤੇ ਮਾਸਕ ਦੇ ਨਾਲ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਗਿਆ।
                  ਜਿਲ੍ਹਾ ਸਿੱਖਿਆ ਅਫਸਰ ਪਵਨ ਕੁਮਾਰ ਨੇ ਦੱਸਿਆ ਕਿ ਸਮੂਹ ਬੀ.ਪੀ.ਈ.ਓ, ਸੀ.ਐਚ.ਟੀ ਅਤੇ ਸਕੂਲ ਮੁੱਖੀਆਂ ਨੂੰ ਹਦਾਇਤਾ ਜਾਰੀ ਕੀਤੀਆਂ ਗਈਆਂ ਸਨ ਕਿ ਜੇਕਰ ਕੋਈ ਬੱਚਾ ਕੋਵਿਡ ਦੇ ਲੱਛਣ ਜਿਵੇ ਕਿ ਖੰਘ, ਜੁਕਾਮ, ਛਿੱਕਾ ਜਾ ਬੁਖਾਰ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਸਕੂਲ ਕੇਂਦਰ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ ।ਇਹਨਾਂ ਹਦਾਇਤਾਂ ਦੀ ਪਾਲਨਾ ਕਰਦੇ ਹੋਏ ਅੱਜ ਕੇਂਦਰ ਸੁਪਰਡੈਂਟਾਂ ਵੱਲੋਂ ਸਭ ਤੋਂ ਪਹਿਲਾ ਬੱਚਿਆਂ ਦਾ ਤਾਪਮਾਨ ਚੈਕ ਕੀਤਾ ਗਿਆ ਅਤੇ ਫਿਰ ਉਹਨਾਂ ਨੂੰ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ।ਬਹੁਤ ਸਾਰੇ ਸਕੂਲਾਂ ਵਿੱਚ ਸਕੂਲ ਮੁੱਖੀਆਂ ਅਤੇ ਕੇਂਦਰ ਸੁਪਰਡੈਂਟਾ ਵੱਲੋਂ ਪ੍ਰੀਖਿਆ ਕੇਂਦਰਾਂ ਅੰਦਰ ਟਾਫੀਆ, ਚੋਕਲੇਟਸ ਅਤੇ ਪੈਨ ਵੰਡ ਕੇ ਸਵਾਗਤ ਕੀਤਾ ਗਿਆ।ਜਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਜਿਲ੍ਹੇ ‘ਚ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ 5 ਬੱਚਿਆਂ ਲਈ ਕੇਂਦਰ ਬਣਾਇਆ ਗਿਆ ਸੀ।ਕਿਸੇ ਵੀ ਬੱਚੇ ਨੂੰ 1 ਕਿ.ਮੀ ਦੇ ਦਾਇਰੇ ਤੋਂ ਦੂਰ ਕਿਸੇ ਕੇਂਦਰ ਨਹੀ ਭੇਜਿਆ ਗਿਆ।ਉਹਨਾਂ ਦੱਸਿਆ ਕਿ ਜਿਲੇ ਅੰਦਰ ਕੁੱਲ 6349 ਵਿਦਿਆਰਥੀਆਂ ਨੇ ਅੱਜ ਪਹਿਲੀ ਭਾਸ਼ਾ ਦਾ ਪੇਪਰ ਦੇਣਾ ਸੀ।ਪ੍ਰੰਤੂ ਇਹਨਾਂ ਵਿੱਚੋਂ 4224 ਬੱਚੇ ਸਰਕਾਰੀ ਸਕੂਲਾਂ ਦੇ ਅਤੇ 2125 ਬੱਚੇ ਪ੍ਰਾਈਵੇਟ ਸਕੂਲਾਂ ਦੇ ਹਾਜਰ ਹੋਏ, ਇਹਨਾਂ ਵਿੱਚੋਂ 103 ਬੱਚੇ ਗੈਰਹਾਜ਼ਰ ਰਹੇ।ਇਹਨਾਂ ਸਾਰਿਆ ਬੱਚਿਆਂ ਵਿੱਚ 62 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਵੀ ਭਾਗ ਲਿਆ।ਉਹਨਾਂ ਇਹ ਵੀ ਦੱਸਿਆ ਕਿ ਹਰੇਕ ਸੈਂਟਰ ਪੱਧਰ ‘ਤੇ ਅੱਜ ਦੇ ਪੈਪਰ ਦੀ ਮਾਰਕਿੰਗ ਅਤੇ ਨੰਬਰ ਪੋਰਟਲ ‘ਤੇ ਅਪਲੋਡ ਕੀਤੇ ਜਾ ਰਹੇ ਹਨ।ਅੱਜ ਇਬਰਾਹੀਮ ਬਸਤੀ, ਬੈਰਸੀਆਂ, ਪਾਠਕਾ ਮੁਹੱਲਾ, ਬਰਨਾਲਾ ਕਲਾਂ, ਜੇਠੂ ਮਜਾਰਾ, ਬੜਵਾ ਆਦਿ ਸੈਟਰਾਂ ਦੀ ਚੈਕਿੰਗ ਕੀਤੀ ਗਈ।
               ਇਸ ਮੌਕੇ ਉਹਨਾ ਦੇ ਨਾਲ ਛੋਟੂ ਰਾਮ ਉੱਪ ਜਿਲ੍ਹਾ ਸਿੱਖਿਆ ਅਫਸਰ ਅਤੇ ਗੁਰਦਿਆਲ ਸਿੰਘ ਸੋਸ਼ਲ ਮੀਡੀਆ ਕੋਆਰਡੀਨੇਟਰ ਵੀ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …