ਧੂਰੀ, 19 ਮਾਰਚ (ਪ੍ਰਵੀਨ ਗਰਗ) – ਬੀਤੀ ਰਾਤ 9 ਵਜੇ ਦੇ ਕਰੀਬ ਸਥਾਨਕ ਪੱਕੀ ਗਲੀ ਵਿੱਚ ਸਥਿਤ ਸੰਨੀ ਗਾਰਮੈਂਟਸ ਦੇ ਸ਼ੋਅ ਰੂਮ ਵਿੱਚ ਲੱਗੀ ਭਿਆਨਕ ਅੱਗ
ਨਾਲ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਬਿਜ਼ਲੀ ਦੇ ਚੰਗਿਆੜਿਆਂ ਨਾਲ ਸ਼ੋਅ ਰੂਮ ਵਿੱਚ ਲੱਗੀ ਅੱਗ ਦੇਖਦਿਆਂ ਹੀ ਦੇਖਦਿਆਂ ਬੇਕਾਬੂ ਹੋ ਕੇ ਸ਼ੋਅ ਰੂਮ ਵਿੱਚ ਫੈਲ ਗਈ।ਜਿਸ ‘ਤੇ ਲੋਕਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ 3 ਘੰਟਿਆਂ ਵਿੱਚ ਕਾਬੂ ਪਾਇਆ।
ਇਸੇ ਦੌਰਾਨ ਨਗਰ ਕੌਂਸਲ ਧੂਰੀ ਦੇ ਸਾਬਕਾ ਪ੍ਰਧਾਨ ਸੰਦੀਪ ਤਾਇਲ, ਸਾਬਕਾ ਮੀਤ ਪ੍ਰਧਾਨ ਅਸ਼ਵਨੀ ਧਰਿ, ਮੌਜੂਦਾ ਕੌਂਸਲਰ ਰਿੰਕੂ ਚੌਧਰੀ, ਰਾਜੀਵ ਚੌਧਰੀ, ਸਮਾਜ ਸੇਵਕ ਚੌਧਰੀ ਪਵਨ ਕੁਮਾਰ ਵਰਮਾ, ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ, ਸਮਾਜਸੇਵੀ ਸੁਰੇਸ਼ ਬਾਂਸਲ ਨੇ ਪੰਜਾਬ ਸਰਕਾਰ ਪਾਸੋਂ ਜਲਦੀ ਹੀ ਦੁਕਾਨਦਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media