Saturday, March 7, 2026

ਰੱਖੜਾ ਵੱਲੋਂ ਨੌਸ਼ਿਹਰਾ ਦੀਆਂ 10 ਪੰਚਾਇਤਾਂ ਨੂੰ ਪਾਣੀ ਅਤੇ ਪਖਾਨਿਆਂ ਦੀ ਸਹੂਲਤ ਦਾ ਐਲਾਨ

ਸ੍ਰੀ ਅਨਿਲ ਜੋਸ਼ੀ ਤੇ ਸੁਰਜੀਤ ਸਿੰਘ ਰੱਖੜਾ ਨੇ ਕੀਤਾ ਨੌਸ਼ਿਹਰਾ ਦਾ ਦੌਰਾ
PPN31101418

ਅੰਮ੍ਰਿਤਸਰ, 31 ਅਕਤੂਬਰ (ਸੁਖਬੀਰ ਸਿੰਘ)-ਘਰ-ਘਰ ਸਾਫ ਸੁਥਰਾ ਪਾਣੀ ਪੁੱਜਦਾ ਘਰ ਵਿਚ ਪਹਿਲ ਕਰਨ ਵਾਲੀ ਨੌਸ਼ਿਹਰਾ ਪਿੰਡ ਦੀ ਪੰਚਾਇਤ ਨੂੰ ਹੱਲਾਸ਼ੇਰੀ ਦੋਣ ਲਈ ਪਹੁੰਚੇ ਪੰਜਾਬ ਦੇ ਜਲ ਸਪਲਾਈ ਤੇ ਸੇਨੀਟੇਸ਼ਨ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਇਸ ਇਲਾਕੇ ਦੀਆਂ 10 ਪੰਚਾਇਤਾਂ ਦੀ ਹਦੂਦ ਵਿਚ ਪੈਂਦੇ ਸਾਰੇ ਇਲਾਕੇ ਨੂੰ ਪੀਣ ਵਾਲੇ ਪਾਣੀ ਅਤੇ ਘਰ-ਘਰ ਪਖਾਨੇ ਬਨਾਉਣ ਦਾ ਐਲਾਨ ਕੀਤਾ। ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਸ੍ਰੀ ਅਨਿਲ ਜੋਸ਼ੀ ਦੇ ਵਿਸ਼ੇਸ਼ ਸੱਦੇ ‘ਤੇ ਉਕਤ ਪਿੰਡ ਵੱਲੋਂ ਕੀਤੇ ਵਧੀਆ ਕੰਮ ਨੂੰ ਵੇਖਣ ਲਈ ਪਹੁੰਚੇ ਸ੍ਰੀ ਰੱਖੜਾ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਉਨਾਂ ਨੂੰ ਇਸ ਨਿਵੇਕਲੇ ਉਦਮ ਦੀ ਵਧਾਈ ਦਿੱਤੀ ਅਤੇ ਬਾਕੀ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਪਿੰਡ ਦੀ ਸਾਰੀ ਅਬਾਦੀ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਅੱਗੇ ਆਉਣ। ਦੱਸਣਯੋਗ ਹੈ ਕਿ ਨੌਸ਼ਿਹਰਾ ਪਿੰਡ ਦੀ ਪੰਚਾਇਤ ਨੂੰ ਸਾਫ-ਸੁਥਰੇ ਪਾਣ ਦੀ ਸਪਲਾਈ ਲਈ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਸਨਮਾਨਿਤ ਕਰਕੇ ਨਗਦ ਰਾਸ਼ੀ ਇਨਾਮ ਵਜੋਂ ਦਿੱਤੀ ਜਾ ਚੁੱਕੀ ਹੈ। ਸ੍ਰੀ ਰੱਖੜਾ ਨੇ ਇਸ ਸਮਾਗਮ ਵਿਚ ਸੰਬੋਧਨ ਕਰਦੇ ਰਾਮ ਨਗਰ ਕਾਲੋਨੀ, ਨੌਸ਼ਿਹਰਾ, ਏਕ ਰੂਪ ਐਵੀਨਿਊ, ਸਿਲਵਰ ਅਸਟੇਟ, ਬਾਬਾ ਦੀਪ ਸਿੰਘ ਐਵੀਨਿਊ, ਦਇਆ ਨੰਦ ਨਗਰ, ਰਣਜੀਤ ਵਿਹਾਰ, ਗੁੰਮਟਾਲਾ ਕਾਲੋਨੀ, ਚਾਂਦ ਐਵੀਨਿਊ,  ਆਦਿ 10 ਪੰਚਾਇਤਾਂ ਦੇ ਸਾਰੇ ਖੇਤਰ ਵਿਚ ਸਾਫ-ਸੁਥਰਾ ਪਾਣੀ ਮੁਹਈਆ ਕਰਵਾਉਣ ਦਾ ਐਲਾਨ ਕੀਤਾ।
ਇਸ ਮੌਕੇ ਹਾਜ਼ਰ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਆਪਣੇ ਹਲਕੇ ਦੀ ਇਸ ਪੰਚਾਇਤ ਵੱਲੋਂ ਪਿੰਡ ਦੇ ਵਿਕਾਸ ਲਈ ਕੀਤੇ ਗਏ ਸਾਂਝੇ ਕੰਮਾਂ ਬਾਰੇ ਸ. ਰੱਖੜਾ ਨੂੰ ਜਾਣੂੰ ਕਰਵਾਇਆ ਅਤੇ ਹੋਰ ਪਿੰਡਾਂ ਦੀ ਉਕਤ ਮੰਗ ਸ. ਰੱਖੜਾ ਕੋਲ ਰੱਖੀ, ਜਿੰਨਾਂ ਨੇ ਤਰੁੰਤ ਇਸ ਨੂੰ ਪੂਰਾ ਕਰਨ ਦਾ ਐਲਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੀਫ ਇੰਜੀਨੀਅਰ ਦਲਜੀਤ ਸਿੰਘ ਚੀਮਾ, ਸਰਪੰਚ ਲਖਵਿੰਦਰ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply