
ਜੰਡਿਆਲਾ ਗੁਰੂ, 31 ਅਕਤੂਬਰ (ਹਰਿੰਦਰਪਾਲ ਸਿੰਘ) – ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਗੁਰਪੁਰਬ ਦੇ ਸਬੰਧ ਵਿਚ ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆ ਤੋਂ 7 ਪ੍ਰਭਾਤ ਫੇਰੀਆ ਸਮੂਹ ਸੰਗਤ ਦੇ ਉਦਮ ਉਪਰਾਲੇ ਨਾਲ ਕੱਢੀਆ ਜਾ ਰਹੀਆਂ ਹਨ। ਪ੍ਰਭਾਤ ਫੇਰੀ ਦਾ ਸਮਾਂ ਸਵੇਰੇ 4.30 ਤੋਂ 6.30 ਵਜੇ ਚੱਲੇਗਾ। ਆਖਰੀ ਪ੍ਰਭਾਤ ਫੇਰੀ 5 ਨਵੰਬਰ ਬੁਧਵਾਰ ਨਿਕਲੇਗੀ।4 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਵੇਰੇ 11 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਣ ਤੋਂ ਬਾਅਦ 6 ਨਵੰਬਰ ਸਵੇਰੇ 11 ਵਜੇ ਭੋਗ ਪੈਣਗੇ। ਉਕਤ ਸਾਰੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਦੀਪ ਸਿੰਘ ਮਲਹੋਤਰਾ ਨੇ ਦੱਸਿਆ ਕਿ 6 ਨਵੰਬਰ ਸ਼ਾਮ 6 ਵਜੇ ਤੋਂ 10 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆ ਵਿਚ ਗੁਰਮਤਿ ਸਮਾਗਮ ਹੋਣਗੇ।ਇਸ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media