
ਅੰਮ੍ਰਿਤਸਰ, 31 ਅਕਤੂਬਰ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਾਇਕ ਸੁਪਰਵਾਈਜ਼ਰ ਸ. ਨਵਤੇਜ ਸਿੰਘ ਨੂੰ ਸਰਵਿਸ ਤੋਂ ਸੇਵਾ ਮੁਕਤ ਹੋਣ ‘ਤੇ ਸਮੁਹ ਮੁਲਾਜ਼ਮਾਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਸ. ਨਵਤੇਜ ਸਿੰਘ 1999 ‘ਚ ਬਤੌਰ ਕਲਰਕ ਭਰਤੀ ਹੋਏ ਤੇ ਸ਼ੋ੍ਰਮਣੀ ਕਮੇਟੀ ਦੇ ਵੱਖ-ਵੱਖ ਵਿਭਾਗਾਂ ‘ਚ ਪੂਰੀ ਸੁਹਿਰਦਤਾ ਨਾਲ ਸੇਵਾ ਨਿਭਾਉਂਦੇ ਹੋਏ ਤਕਰੀਬਨ 16 ਸਾਲ ਸਰਵਿਸ ਕਰਨ ਉਪਰੰਤ ਸਹਾਇਕ ਸੁਪਰਵਾਈਜ਼ਰ ਟਰੱਸਟ ਸੇਵਾ ਮੁਕਤ ਹੋਏ। ਇਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ.ਰੂਪ ਸਿੰਘ, ਤੇ ਸ.ਮਨਜੀਤ ਸਿੰਘ ਸਕੱਤਰ, ਸ. ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ.ਰਣਜੀਤ ਸਿੰਘ ਵਧੀਕ ਸਕੱਤਰ ਅਤੇ ਸ. ਸਤਿੰਦਰ ਸਿੰਘ ਨਿਜੀ ਸਹਾਇਕ ਤੇ ਸ. ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ ਨੇ ਸਾਂਝੇ ਰੂਪ ਵਿੱਚ ਸਿਰੋਪਾਓ, ਲੋਈ, ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।
Punjab Post Daily Online Newspaper & Print Media