Saturday, October 10, 2026

ਹੋਸਟਰਾ ਯੂਨੀਵਰਸਿਟੀ ਦੇ ਵਿਦਵਾਨ 2 ਨਵੰਬਰ ਨੂੰ ਆਉਣਗੇ ਸ੍ਰੀ ਹਰਿਮੰਦਰ ਸਾਹਿਬ

PPN31101426
ਅੰਮ੍ਰਿਤਸਰ 31 ਅਕਤੂਬਰ (ਗੁਰਪ੍ਰੀਤ ਸਿੰਘ)- ਅਮਰੀਕਾ ਦੀ ਹੋਸਟਰਾ ਯੂਨੀਵਰਸਿਟੀ ਨਿਊਯਾਰਕ ਦੇ ਡਾ. ਹੈਨਮਾ ਬਰਲਿਨਰ ਤੇ ਡਾ. ਪਤਸੋਚੀ 2 ਨਵੰਬਰ ਦਿਨ ਐਤਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣਗੇ। ਏਥੌਂ ਜਾਰੀ ਪ੍ਰੈਸ ਨੋਟ ਰਾਹੀਂ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦੇ ਹੋਏ ਦੱਸਿਆਂ ਕਿ ਨਿਊਯਾਰਕ ਦੀ ਹੋਸਟਰਾ ਯੂਨੀਵਰਸਿਟੀ ਇਕ ਐਸੀ ਯੂਨੀਵਰਸਿਟੀ ਹੈ ਜਿੱਥੇ ਸਿੱਖ ਧਰਮ ਨਾਲ ਸਬੰਧਤ ਦੋ ਚੇਅਰ ਸਥਾਪਿਤ ਕੀਤੀਆਂ ਗਈਆਂ ਹਨ, ਜੋ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਚੇਅਰ ‘ਗੁਰਮਤਿ ਸੰਗੀਤ’ ਤੇ ਦੂਸਰੀ ‘ਸਿੱਖ ਫਿਲਾਸਫੀ’ ਬਾਰੇ ਸਥਾਪਿਤ ਕੀਤੀ ਗਈ ਹੈ। ਸ. ਬੇਦੀ ਨੇ ਦੱਸਿਆ ਕਿ ਇਸ ਯੂਨੀਵਰਸਿਟੀ ਵੱਲੋਂ ਹਰ ਸਾਲ ਇਨ੍ਹਾਂ ਦੋਵਾਂ ਵਿਸ਼ਿਆਂ ਤੇ ਕੰਮ ਕਰਨ ਵਾਲੇ ਫਿਲਾਸਫਰਾਂ ਨੂੰ ੧ ਲੱਖ ਡਾਲਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆਂ ਕਿ ਇਨ੍ਹਾਂ ਵਿੱਚ ਪਹਿਲਾ ਐਵਾਰਡ ਬੁੱਧ ਧਰਮ ਦੇ ਮੁਖੀ ਸ੍ਰੀ ਦਲਾਈਲਾਮਾ ਤੇ ਦੂਸਰਾ ਐਵਾਰਡ ਭਾਈ ਸਾਹਿਬ ਡਾ: ਮਹਿੰਦਰ ਸਿੰਘ ਯੂ.ਕੇ ਨੂੰ ਦਿੱਤਾ ਜਾ ਚੁੱਕਾ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply