Sunday, February 22, 2026

ਤਰਕਸ਼ੀਲਾਂ ਦਾ ਚੋਣ ਅਜਲਾਸ ਹੋਇਆ

ਸੰਗਰੂਰ, 29 ਮਾਰਚ (ਜਗਸੀਰ ਲੌਂਗੋਵਾਲ) – ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦਾ ਚੋਣ ਅਜਲਾਸ ਸਥਾਨਕ ਆਦਰਸ਼ (ਮਾਡਲ) ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਇਆ।ਸਭ ਤੋਂ ਪਹਿਲਾਂ ਜਥੇਬੰਦਕ ਮੁੱਖੀ ਮਾਸਟਰ ਪਰਮ ਵੇਦ ਨੇ ਦੋ ਸਾਲਾਂ ਦੀ ਰਿਪੋਰਟ ਪੜ੍ਹੀ, ਰਿਪੋਰਟ ਵਿੱਚ ਦੋ ਸਾਲਾਂ ਦੀ ਕੀਤੀਆਂ ਸਰਗਰਮੀਆਂ ਬਾਰੇ ਵਿਸਥਾਰ ਪੂਰਵਕ ਜ਼ਿਕਰ ਕੀਤਾ ਗਿਆ। ਵਿਚਾਰ ਵਟਾਂਦਰਾ ਉਪਰੰਤ ਰਿਪੋਰਟ ਪਾਸ ਕੀਤੀ ਗਈ।ਜਿਸ ਉਪਰੰਤ ਸੂਬਾ ਆਗੂ ਬਲਬੀਰ ਚੰਦ ਲੌਂਗੋਵਾਲ ਦੀ ਨਿਗਰਾਨੀ ਹੇਠ ਇਕਾਈ ਦੀ ਦੋ ਸਾਲਾਂ 2021-2023 ਲਈ ਚੋਣ ਕੀਤੀ ਗਈ।ਸਰਬਸੰਮਤੀ ਨਾਲ ਹੋਈ ਚੋਣ ਵਿੱਚ ਸੂਝ, ਸਮਰੱਥਾ, ਸਮੱਰਪਨ ਤੇ ਪ੍ਰਤੀਬੱਧਤਾ ਦੀ ਭਾਵਨਾ ਦੇ ਮੱਦੇਨਜ਼ਰ ਮਾਸਟਰ ਪਰਮ ਵੇਦ ਨੂੰ ਮੁੜ ਜਥੇਬੰਦਕ ਮੁੱਖੀ ਚੁਣ ਲਿਆ ਗਿਆ।ਲੈਕਚਰਾਰ ਕ੍ਰਿਸ਼ਨ ਸਿੰਘ ਨੂੰ ਵਿੱਤ ਸਕੱਤਰ, ਨਿਰਮਲ ਸਿੰਘ ਦੁੱਗਾਂ ਮੀਡੀਆ ਵਿਭਾਗ ਦੇ ਮੁੱਖੀ, ਗੁਰਦੀਪ ਸਿੰਘ ਲਹਿਰਾ ਮਾਨਸਿਕ ਸਿਹਤ ਮਸ਼ਵਰਾ ਵਿਭਾਗ ਮੁੱਖੀ, ਸੁਰਿੰਦਰ ਪਾਲ ਉਪਲੀ ਨੂੰ ਸਭਿਆਚਾਰ ਵਿਭਾਗ ਦੇ ਮੁੱਖੀ ਚੁਣਿਆ ਗਿਆ।ਸੁਰਿੰਦਰ ਪਾਲ ਤੇ ਨਿਰਮਲ ਸਿੰਘ ਨੂੰ ਜੋਨ ਤੇ ਸੂਬਾ ਕਮੇਟੀ ਦੀ ਚੋਣ ਲਈ ਡੈਲੀਗੇਟ ਵਜੋਂ ਵੀ ਚੁਣਿਆ ਗਿਆ।
                   ਮਾਸਟਰ ਪਰਮ ਵੇਦ ਨੇ ਉਸ ਤੇ ਕੀਤੇ ਵਿਸ਼ਵਾਸ ਲਈ ਮੈਂਬਰਾਂ ਦਾ ਧੰਨਵਾਦ ਕਰਦਿਆਂ ਦਿੱਤੀ ਜਿੰਮੇਵਾਰੀ ਸੁਹਿਰਦਤਾ, ਈਮਾਨਦਾਰੀ, ਤਨਦੇਹੀ ਨਾਲ ਨਿਭਾਉਣ ਬਾਰੇ ਕਹਿੰਦਿਆਂ ਸਾਰੇ ਸਾਥੀਆਂ ਤੋਂ ਪੂਰੇ ਸਹਿਯੋਗ ਦੀ ਮੰਗ ਕੀਤੀ।ਮਾਸਟਰ ਪਰਮ ਵੇਦ ਨੇ ਲੋਕਾਂ ਨੂੰ ਅੰਧ-ਵਿਸ਼ਵਾਸਾਂ ਵਹਿਮਾਂ-ਭਰਮਾਂ, ਕਰਮਕਾਂਡਾਂ ਤੇ ਰੂੜੀਵਾਦੀ ਵਿਚਾਰਾਂ ਵਿੱਚੋਂ ਨਿਕਲਣ ਤੇ ਆਪਣਾ ਨਜ਼ਰੀਆ ਵਿਗਿਆਨਕ ਬਣਾਉਣ, ਨੈਤਿਕ ਕਦਰਾਂ-ਕੀਮਤਾਂ ਅਪਨਾਉਣ, ਭਾਈਚਾਰਕ ਸਾਂਝ ਗੜ੍ਹੀ ਕਰਨ ਤੇ ਜਾਗਰੂਕ ਹੋਣ ਦਾ ਸੁਨੇਹਾ ਦਿੱਤਾ।
                  ਚੋਣ ਅਜਲਾਸ ਵਿੱਚ ਉਪਰੋਕਤ ਤੋਂ ਇਲਾਵਾ ਸਵਰਨਜੀਤ ਸਿੰਘ, ਸੁਖਦੇਵ ਸਿੰਘ ਕਿਸ਼ਨਗੜ੍ਹ, ਚਰਨ ਕਮਲ ਸਿੰਘ, ਧਰਮਵੀਰ ਸਿੰਘ, ਲੈਕਚਰਾਰ ਲਖਵੀਰ ਸਿੰਘ, ਸੰਤੋਸ਼ ਕੁਮਾਰ, ਮਨਜੀਤ ਸਿੰਘ ਉਪਲੀ, ਨਛੱਤਰ ਸਿੰਘ, ਚਮਕੌਰ ਸਿੰਘ ਮਹਿਲਾ, ਰਘਵੀਰ ਸਿੰਘ, ਰਮੇਸ਼ ਕੁਮਾਰ ਭਵਾਨੀਗੜ੍ਹ, ਸੁਭਾਸ਼ ਚੰਦ, ਅਮਰਨਾਥ, ਹਾਜ਼ਰ ਸਨ।
                   ਇਸ ਸਮੇਂ ਸਵਰਨਜੀਤ ਸਿੰਘ, ਬਲਬੀਰ ਚੰਦ ਲੌਂਗੋਵਾਲ ਤੇ ਸੰਤੋਸ਼ ਕੁਮਾਰ ਨੇ ਵੀ ਅੱਜ ਦੇ ਮੌਜ਼ੂਦਾ ਹਾਲਾਤਾਂ ‘ ਤੇ ਵਿਚਾਰ ਸਾਂਝੇ ਕੀਤੇ ਤੇ ਜਾਤ, ਧਰਮ ਤੋਂ ਉਪਰ ਉਠ ਕੇ ਪਰਿਵਾਰਕ ਸਾਂਝ ਪੱਕੀ ਕਰਨ ਬਾਰੇ ਕਿਹਾ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …