Thursday, July 23, 2026

ਮੈਡਮ ਦਾਮਨ ਬਾਜਵਾ ਵਲੋਂ ਸ਼ਹੀਦ ਊਧਮ ਸਿੰਘ ਦੀ ਯਾਦ ‘ਚ ਬਣਾਏ ਜਾ ਰਹੇ ਮੈਮੋਰੀਅਲ ਦੇ ਕੰਮ ਜਾਇਜ਼ਾ

ਸੰਗਰੂਰ, 29 ਮਾਰਚ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਜੀ ਦੇ ਜੱਦੀ ਸ਼ਹਿਰ ਸੁਨਾਮ ਵਿਖੇ ਉਨ੍ਹਾਂ ਦੀ ਯਾਦ ਵਿੱਚ ਬਣਾਏ ਜਾ ਰਹੇ ਮੈਮੋਰੀਅਲ ਦੇ ਕੰਮ ਦਾ ਹਲਕਾ ਇੰਚਾਰਜ਼ ਸੁਨਾਮ ਮੈਡਮ ਦਾਮਨ ਥਿੰਦ ਬਾਜਵਾ ਨੇ ਜਾਇਜ਼ਾ ਲਿਆ।ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਦਾ ਕੰਮ ਪੁਰੇ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।ਮੈਡਮ ਬਾਜਵਾ ਨੇ ਕਿਹਾ ਕਿ ਕੁੱਝ ਵਿਰੋਧੀ ਧਿਰਾਂ ਵਲੋਂ ਇਸ ਕੰਮ ਵਿਚ ਰੁਕਾਵਟ ਜਾਂ ਇਹ ਕੰਮ ਸਿਰਫ ਕਾਗਜ਼ਾਂ ਵਿੱਚ ਚਲਦਾ ਹੋਣ ਆਦਿ ਵਰਗੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ, ਜੋ ਪੁਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਉਮੀਦ ਹੈ ਕਿ ਇਸ ਨੂੰ ਜਲਦੀ ਹੀ ਪੁਰਾ ਕਰ ਲਿਆ ਜਾਵੇਗਾ।
                   ਇਸ ਮੌਕੇ ਜੇ.ਈ ਹਰਸ਼ਵਰਧਨ, ਹਿੰਮਤ ਬਾਜਵਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ, ਸੰਜੇ ਗੋਇਲ ਸ਼ਹਿਰੀ ਬਲਾਕ ਪ੍ਰਧਾਨ, ਡਾ. ਮਲਕੀਤ ਸਿੰਘ, ਰਾਜਵੀਰ ਰਾਜੂ ਕੌਂਸਲਰ, ਚਮਕੌਰ ਹਾਂਡਾ ਕੌਂਸਲਰ, ਹਰਪਾਲ ਹਾਂਡਾ ਕੌਂਸਲਰ, ਗੁਰਤੇਜ ਸਿੰਘ ਕੌਂਸਲਰ, ਹਰਪਾਲ ਕਾਲਾ ਤੇ ਕੈਫ਼ੀ ਪ੍ਰਧਾਨ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …