ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਲੀਗਲ ਐਕਸ਼ਨ ਏਡ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਕੇਂਦਰੀ ਜੇਲ੍ਹ ਫਤਾਹਪੁਰ ਵਿਖੇ ਮਾਨਯੋਗ ਸਕੱਤਰ
ਜ਼ਿਲਾ ਕਾਨੂੰਨੀ ਸੇਵਾ ਅਥਾਰਿਟੀ ਸ੍ਰੀ ਸੁਮਿੱਤ ਮੱਕੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਸ਼ਟਰੀ ਪ੍ਰਧਾਨ ਸ੍ਰੀ ਸ਼ਰਤ ਵਸ਼ਿਸ਼ਟ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ’ਤੇ ਸੈਮੀਨਾਰ ਕਰਵਾਇਆ ਗਿਆ।ਸੈਮੀਨਾਰ ਵਿੱਚ ਐਡਵੋਕੇਟ ਸ੍ਰੀ ਸੰਦੀਪ ਗੋਰਸੀ, ਪ੍ਰੋ: ਗੁਰਪ੍ਰੀਤ ਸਿੰਘ, ਕੋਮਲਪ੍ਰੀਤ ਕੌਰ, ਮਾਨਸੀ ਵਲੋਂ ਸੰਬੋਧਿਤ ਕੀਤਾ ਗਿਆ। ਸ੍ਰੀ ਸੰਦੀਪ ਗੋਰਸੀ ਨੇ ਕੈਦੀਆਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਦੱਸਿਆ ਅਤੇ ਅਪੀਲ ਕੀਤੀ ਕਿ ਉਹ ਸ਼ਹੀਦ ਭਗਤ ਸਿੰਘ ਦੇ ਦੱਸੇ ਰਸਤਿਆਂ ‘ਤੇ ਚਲਣ ਲਈ ਕਿਹਾ।
ਸ੍ਰੀ ਸ਼ਰਤ ਵਸ਼ਿਸ਼ਟ ਨੇ ਕਿਹਾ ਕਿ ਇਸ ਸੈਮੀਨਾਰ ਦਾ ਸਾਡਾ ਮੁੱਖ ਮਕਸਦ ਹੈ ਕਿ ਸਜ੍ਹਾ ਕੱਟ ਰਹੇ ਕੈਦੀਆਂ ਦੇ ਮਨ ਵਿੱਚ ਚੰਗੇ ਵਿਚਾਰਾਂ ਨੂੰ ਭਰਨਾ ਹੈ।ਜਿਸ ਨਾਲ ਉਹ ਬਾਹਰ ਆ ਕੇ ਸਮਾਜ ਆਪਣਾ ਚੰਗਾ ਰੁਤਬਾ ਬਣਾ ਸਕਣ ਅਤੇ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਵਿੱਚ ਆਪਣੀ ਭੂਮੀਕਾ ਨਿਭਾਅ ਸਕਣ।
ਇਸ ਮੌਕੇ ਤੇ ਐਡਵੋਕੇਟ ਕਿਰਪਾਲ ਕੌਰ, ਐਡਵੋਕੇਟ ਨਵਦੀਪ, ਰਜਿੰਦਰ ਸਾਹਨੀ, ਡਾ. ਚਰਨਜੀਵ, ਐਡਵੋਕੇਟ ਪੂਨਮ, ਐਵਡੋਕੇਟ ਸੰਜੀਤ ਸਿੰਘ, ਐਡਵੋਕੇਟ ਸੁਨਿਲਾ ਰਾਵ, ਜੇਲ੍ਹ ਸੁਪਰਡੈਂਟ ਅਰਸ਼ਦੀਪ ਗਿੱਲ, ਐਸ.ਪੀ ਸੰਜੀਵ ਕੁਮਾਰ, ਐਸ.ਪੀ ਬਲਜਿੰਦਰ ਸਿੰਘ ਵੈਦ ਹਾਜ਼ਰ ਸਨ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media