Sunday, September 27, 2026

ਨਵ-ਵਿਆਹੀ ਜੋੜੀ ਨੂੰ ਪੁਸਤਕਾਂ ਦਾ ਸੈਟ ਭੇਟ

ਅੰਮ੍ਰਿਤਸਰ, 3 ਅਪ੍ਰੈਲ (ਖੁਰਮਣੀਆਂ) – ਨਵ-ਵਿਆਹੀ ਜੋੜੀ ਵਿਚ ਸਾਹਿਤਕ ਰੁਚੀਆਂ ਪ੍ਰਫੁਲਿਤ ਕਰਨ ਲਈ ਕਹਾਣੀ ਮੰਚ ਅੰਮ੍ਰਿਤਸਰ ਦੇ ਕਨਵੀਨਰ ਮਨਮੋਹਨ ਸਿੰਘ ਬਾਸਰਕੇ ਨੇ ਆਪਣੇ ਵਲੋਂ ਕਾਇਮ ਕੀਤੀ ਰਵਾਇਤ ਨੂੰ ਜਾਰੀ ਰਖਦਿਆਂ ਕਾਕਾ ਮਨਪ੍ਰੀਤ ਸਿੰਘ ਅਤੇ ਬੀਬਾ ਮਨੀਸ਼ਾ ਦੀ ਜੋੜੀ ਨੂੰ ਸ਼ਗਨ ਦੇ ਨਾਲ ਕਿਤਾਬਾਂ ਦਾ ਸੈਟ ਭੇਟ ਕਰਕੇ ਆਸ਼ੀਰਵਾਦ ਦਿੱਤਾ।ਅੰਮ੍ਰਿਤਸਰ ਵਾਸੀ ਰਵਿੰਦਰ ਸਿੰਘ ਅਤੇ ਰਣਜੀਤ ਕੌਰ ਦੇ ਪੁੱਤਰ ਮਨਪ੍ਰੀਤ ਸਿੰਘ ਅਤੇ ਰਾਜਪੁਰਾ ਵਾਸੀ ਬੀਬਾ ਮਨੀਸ਼ਾ ਨੂੰ ਮਨਮੋਹਨ ਸਿੰਘ ਬਾਸਰਕੇ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸਰਬਜੀਤ ਕੌਰ ਨੇ ਨਵ ਪ੍ਰਕਾਸ਼ਿਤ ਪੁਸਤਕ “ਚੇਤਿਆਂ ਦੀ ਚੰਗੇਰ `ਚੋਂ “ਅਤੇ ਕਹਾਣੀ ਸੰਗ੍ਰਹਿ” ਮੁੱਠੀ ਚੋਂ ਕਿਰਦੀ ਰੇਤ” ਭੇਟ ਕੀਤੀਆਂ।
                    ਵਰਨਣਯੋਗ ਹੈ ਕਿ ਬਾਸਰਕੇ ਵਲੋਂ ਨਵ-ਵਿਆਹੀ ਜੋੜੀ ਨੂੰ ਮੁਬਾਰਕਬਾਦ ਦੇਣ ਦੇ ਨਾਲ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਰੁੱਖ ਲਗਾਓਣ ਦਾ ਸੰਦੇਸ਼ ਵੀ ਦਿੱਤਾ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …