Tuesday, March 17, 2026

ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਹਰ ਪਿੰਡ ‘ਚ 400 ਪੌਦੇ ਲਾਉਣ ਦੀ ਤਜ਼ਵੀਜ਼ – ਭੁੱਲਰ

‘ਸਮਾਰਟ ਵਿਲੇਜ਼’ ਯੋਜਨਾ ਤਹਿਤ ਪਿੰਡਾਂ ‘ਚ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਲਿਆ ਜਾਇਜ਼ਾ

ਕਪੂਰਥਲਾ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਨੇ ਕਿਹਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਸਬੰਧੀ ਹਰ ਪਿੰਡ ‘ਚ 400 ਪੌਦੇ ਲਾਉਣ ਦੀ ਤਜ਼ਵੀਜ਼ ਹੈ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸਬੰਧੀ ਲਗਾਏ ਗਏ ਪੌਦਿਆਂ ਦੀ ਤਰਜ਼ ’ਤੇ ਹੀ ਲਗਾਏ ਤੇ ਸਾਂਭੇ ਜਾਣਗੇ।
                   ਅੱਜ ਬੀ.ਡੀ.ਪੀ.ਓ ਕਪੂਰਥਲਾ ਅਮਰਜੀਤ ਸਿੰਘ ਦੇ ਨਾਲ ਹਲਕੇ ਦੇ ਪਿੰਡਾਂ ਧਾਲੀਵਾਲ ਦੋਨਾ, ਵਡਾਲਾ ਕਲਾਂ ਤੇ ਢੈਪਈ ਵਿਖੇ ‘ਸਮਾਰਟ ਵਿਲੇਜ਼’ ਯੋਜਨਾ ਤਹਿਤ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਜਾਇਜ਼ਾ ਲੈਣ ਮੌਕੇ ਉਨ੍ਹਾਂ ਦੱਸਿਆ ਕਿ ਪਿੰਡਾਂ ਅੰਦਰ ਸ਼ਹਿਰਾਂ ਵਾਂਗ 100 ਫੀਸਦੀ ਬੁਨਿਆਦੀ ਸਹੂਲਤਾਂ ਜਿਵੇਂ ਕਿ ਸੀਵਰੇਜ਼, ਪੀਣ ਵਾਲਾ ਸਾਫ ਪਾਣੀ, ਕੰਕਰੀਟ ਦੀਆਂ ਗਲੀਆਂ ਤੋਂ ਇਲਾਵਾ ਪਾਰਕ, ਓਪਨ ਏਅਰ ਜਿੰਮ ਤੇ ਹਰ ਬਲਾਕ ਅੰਦਰ 5-5 ਖੇਡ ਸਟੇਡੀਅਮ ਉਸਾਰੇ ਜਾਣ ਦੇ ਕੰਮ ਜੰਗੀ ਪੱਧਰ ’ਤੇ ਜਾਰੀ ਹਨ।
                  ਉਨ੍ਹਾਂ ਦੱਸਿਆ ਕਿ ਵਿਭਾਗੀ ਅਧਿਕਾਰੀਆਂ ਬੀ.ਡੀ.ਪੀ.ਓ, ਪੰਚਾਇਤ ਸਕੱਤਰਾਂ, ਏ.ਪੀ.ਓ ਵਲੋਂ ਪਿੰਡਾਂ ਦਾ ਲਗਾਤਾਰ ਦੌਰਾ ਕਰਨ ਦੇ ਨਾਲ-ਨਾਲ ਸਰਪੰਚਾਂ-ਪੰਚਾਂ ਨੂੰ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜਿਸ ਥਾਂ ’ਤੇ ਬੂਟੇ ਸਹੀ ਵਿਕਾਸ ਨਹੀਂ ਕਰ ਸਕੇ ਉਥੇ ਨਵੇਂ ਪੌਦੇ ਲਗਾਏ ਜਾਣ।
ਇਸ ਮੌਕੇ ਮਨਰੇਗਾ ਦੇ ਜਿਲ੍ਹਾ ਆਈ.ਟੀ ਮੈਨੇਜ਼ਰ ਰਾਜੇਸ਼ ਰਾਏ, ਏ.ਪੀ.ਓ ਵਿਸ਼ਾਲ ਅਰੋੜਾ ਵੀ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …