ਅੰਮ੍ਰਿਤਸਰ, 7 ਅਪ੍ਰੈਲ (ਗੁਰਪ੍ਰੀਤ ਸਿੰਘ) – ਵਿਗੜਦੇ ਵਾਤਾਵਰਨ ਲਈ ਹਰਿਆਲੀ ਬਹੁਤ ਜਰੂਰੀ ਹੈ।ਇਸ ਲਈ ਸੰਗਤ ਨੂੰ ਵੀ ਆਪਣੇ ਆਸ-ਪਾਸ ਪੌਦੇ ਲਗਾ ਕੇ
ਉਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਗੋਲਡਨ ਪਲਾਜ਼ਾ ਘੰਟਾ ਘਰ ਵਿਖੇ ਲਗਾਏ ਗਏ ਬੂਟਿਆਂ ਦੀ ਸੇਵਾ ਸੰਭਾਲ ਕਰਦਿਆਂ ਕੀਤਾ।ਉਨਾਂ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਬੂਟਿਆਂ ਦੀ ਗੋਡੀ ਕੀਤੀ ਗਈ ਅਤੇ ਰੋਜ਼ਾਨਾ ਦੀ ਤਰ੍ਹਾਂ ਪੌਦਿਆਂ ਨੂੰ ਪਾਣੀ ਵੀ ਦਿੱਤਾ ਗਿਆ।ਬਾਬਾ ਜੀ ਨੇ ਕਿਹਾ ਕਿ ਬੂਟਿਆਂ ਦੇ ਆਸ ਪਾਸ ਦੀ ਸਫਾਈ ਅਤੇ ਸੰਭਾਲ ਅਤਿ ਜ਼ਰੂਰੀ ਹੈ।ਬੂਟੇ ਲਗਾਉਣ ਤੋਂ ਜਿਆਦਾ ਉਨਾਂ ਦੀ ਸੰਭਾਲ ਕਰਨ ਨਾਲ ਹੀ ਉਹ ਵਧਦੇ ਫੁੱਲਦੇ ਹਨ।
ਇਸ ਮੌਕੇ ਸੂਚਨਾ ਅਧਿਕਾਰੀ ਸਰਬਜੀਤ ਸਿੰਘ ਤੋਂ ਇਲਾਵਾ ਜਤਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਕੀਰਤ ਸਿੰਘ, ਅਮਨਦੀਪ ਸਿੰਘ, ਜਸਕਰਨ ਸਿੰਘ, ਜਸਪ੍ਰੀਤ ਸਿੰਘ, ਦਵਿੰਦਰ ਸਿਮਘ ਤੇ ਮਨਜਿੰਦਰ ਸਿੰਘ ਆਦਿ ਮੌਜ਼ੂਦ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media