Monday, June 15, 2026

ਜੀ.ਐਸ.ਕੇ ਪ੍ਰੋਡੈਕਸ਼ਨ ਵਲੋਂ `ਦਾ ਸੀਡ` ਫਿਲਮ ਦਾ ਪੋਸਟਰ ਰਲੀਜ਼

ਅਗਲੇ ਹਫਤੇ ਦਰਸ਼ਕਾਂ ਦੇ ਰੂਬਰੂ ਹੋਵੇਗੀ ਫਿਲਮ – ਵਿਜੇ ਸ਼ਰਮਾ

ਅੰਮ੍ਰਿਤਸਰ, 11 ਅਪ੍ਰੈਲ (ਦੀਪ ਦਵਿੰਦਰ ਸਿੰਘ) – ਜੀ.ਐਸ.ਕੇ ਪ੍ਰੋਡੈਕਸ਼ਨ ਵੱਲੋਂ ਪ੍ਰਸਿੱਧ ਅਦਾਕਾਰ ਵਿਜੇ ਸ਼ਰਮਾ ਦੀ ਅਗਵਾਈ ਹੇਠ ਰਾਣੀ ਕਾ ਬਾਗ ਸਥਿਤ ਦਫਤਰ ਵਿਖੇ ਲਘੂ ਫਿਲਮ `ਦਾ ਸੀਡ` (ਬੀਜ਼) ਦਾ ਪੋਸਟਰ ਰਲੀਜ਼ ਕੀਤਾ ਗਿਆ।ਫਿਲਮ ਦੇ ਡਾਇਰੈਕਟਰ ਅਮਰਪਾਲ, ਦਲਜੀਤ ਅਰੋੜਾ, ਹਰਿੰਦਰ ਸੋਹਲ, ਗੁਲਸ਼ਨ ਸੱਗੀ, ਡਾ. ਪਸਰੀਚਾ, ਪਰਵਿੰਦਰ ਗੋਲਡੀ, ਆਸੀਸ਼ ਸ਼ਰਮਾ ਅਤੇ ਜਤਿੰਦਰਪਾਲ ਤੋਂ ਇਲਾਵਾ ਮੁਕੇਸ਼ ਭਾਟੀਆ ਵੀ ਇਸ ਸਮੇਂ ਹਾਜ਼ਰ ਸਨ।ਆਈਆਂ ਹੋਈਆਂ ਸਖਸੀਅਤਾਂ ਨੇ ਅਦਾਕਾਰ ਵਿਜੇ ਸ਼ਰਮਾ ਅਤੇ ਡਾਇਰੈਕਟਰ ਅਮਰਪਾਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਫਿਲਮ ਦੇ ਸਟੋਰੀ ਰਾਈਟਰ ਵਿਜੇ ਸ਼ਰਮਾ ਅਤੇ ਡਾਇਰੈਕਟਰ ਅਮਰਪਾਲ ਨੇ ਕਿਹਾ ਕਿ ਅਗਲੇ ਹਫਤੇ ਇਸ ਲਘੂ ਫਿਲਮ ਨੂੰ ਰਲੀਜ਼ ਕਰ ਕੇ ਦਰਸ਼ਕਾਂ ਦੇ ਰੂਬਰੂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪ੍ਰੋਡਿਊਸਰ ਗੁਰਦੀਪ ਸਿੰਘ ਕੰਧਾਰੀ ਦੇ ਵਡਮੁੱਲੇ ਸਹਿਯੋਗ ਨਾਲ ਤਿਆਰ ਕੀਤੀ ਗਈ ਇਹ ਫਿਲਮ ਦਰਸਕਾਂ ਨੂੰ ਨਰੋਏ ਸਮਾਜ ਦਾ ਸੰਦੇਸ਼ ਦੇਵੇਗੀ।
                    ਡੀ.ਓ.ਪੀ ਦੀਆਂ ਸੇਵਾਵਾਂ ਡੀ.ਆਰ ਭੱਟੀ ਅਤੇ ਮੇਕਅਪ ਸੇਵਾਵਾਂ ਜੋਤੀ ਵੱਲੋਂ ਨਿਭਾਈਆਂ ਗਈਆਂ ਹਨ।ਪ੍ਰੋਡੈਕਸ਼ਨ ਦੀ ਜਿੰਮੇਵਾਰੀ ਮਨਦੀਪ ਸਿੰਘ ਦੀ ਅਤੇ ਪ੍ਰੋਡੈਕਸ਼ਨ ਮੈਨੇਜਰ ਜਤਿੰਦਰਪਾਲ ਹਨ।ਇਸ ਫਿਲਮ ਵਿਚ ਵਿਜੇ ਕੁਮਾਰ, ਰਮੇਸ਼ ਰਾਮਪੁਰਾ, ਡਾ. ਨਰੇਸ਼ ਕੁਮਾਰ, ਆਸੀਸ਼ ਸ਼ਰਮਾ, ਡਾ. ਆਈ.ਪੀ.ਐਸ ਪਸਰੀਚਾ, ਕਾਜਲ ਸ਼ਰਮਾ, ਜਤਿੰਦਰਪਾਲ, ਤੇਜਪ੍ਰਤਾਪ ਅਤੇ ਜਤਿਨ ਵੱਲੋਂ ਅਦਾਕਾਰੀ ਦੇ ਜਲਵੇ ਵਿਖਾਏ ਗਏ ਹਨ।
                   ਪ੍ਰਸਿੱਧ ਅਦਾਕਾਰ ਵਿਜੇ ਸ਼ਰਮਾ ਨੇ ਕਿਹਾ ਕਿ ਜੀ.ਐਸ.ਕੇ ਪ੍ਰੋਡੈਕਸ਼ਨ ਨੇ ਹਮੇਸ਼ਾਂ ਹੀ ਸਮਾਜ ਦੇ ਲੋਕਾਂ ਨੂੰ ਸੇਧ ਅਤੇ ਸੰਦੇਸ਼ ਦੇਣ ਵਾਲੀਆਂ ਲਘੂ ਫਿਲਮਾਂ ਤਿਆਰ ਕੀਤੀਆਂ ਹਨ ਅਤੇ ਵੱਡੀ ਆਸ ਹੈ ਕਿ ਇਸ ਫਿਲਮ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤੀ ਜਾਵੇਗੀ।

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …