Thursday, June 25, 2026

ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ‘ਚ ਛਾਏ ਔਰਤਾਂ ਲਈ ਮੁਫ਼ਤ ਸਫ਼ਰ ਤੇ ਕਿਰਸਾਨੀ ਦੇ ਮੁੱਦੇ

ਸਮਰਾਲਾ, 21 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।
                     ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਅਵਤਾਰ ਸਿੰਘ ਉਟਾਲ ਦੀ ਕਵਿਤਾ ‘ਬੱਸ ਸਰਕਾਰੀ’ ਰਾਹੀਂ ਕੀਤੀ, ਜਿਸ ਵਿੱਚ ਪੰਜਾਬ ਸਰਕਾਰ ਦੁਆਰਾ ਔਰਤਾਂ ਲਈ ਮੁਫਤ ਬੱਸ ਸੇਵਾ ਤੇ ਵਿਅੰਗ ਕੱਸਿਆ ਗਿਆ।ਉਪਰੰਤ ਆਜ਼ਾਦ ਵਿਸਮਾਦ ਨੇ ਕਵਿਤਾ ‘ਸੈਰ ਸਪਾਟੇ’ ਪੇਸ਼ ਕੀਤੀ।ਬਲਵੰਤ ਮਾਂਗਟ ਨੇ ਗੀਤ ‘ਮਿੱਠੀ ਜਿਹੀ ਯਾਦ ਮੇਰੇ ਦਿਲ ’ਚ ਸੰਭਾਲੀ ਹੈ’, ਗੁਰਦੀਪ ਮਹੌਣ ਨੇ ਮਿੰਨੀ ਕਹਾਣੀ ‘ਦੁੱਖ’ ਪੇਸ਼ ਕੀਤੀ।ਸ਼ਾਇਰ ਸੁਰਜੀਤ ਸਿੰਘ ਜੀਤ ਨੇ ਗ਼ਜ਼ਲ ‘ਕਰਕੇ ਸੁਆਲ ਆਪੇ, ਆਪੇ ਜਵਾਬ ਦੇਣਾ’, ਡਾ. ਜਲੌਰ ਸਿੰਘ ਖੀਵਾ ਨੇ ਗੀਤ ‘ਅੱਜ ਦਿਲ ਦਰਿਆ ਨੂੰ ਆਪ ਮੁਹਾਰਾ ਵਹਿਣ ਦਿਓ’, ਸ਼੍ਰੋਮਣੀ ਬਾਲ ਸਾਹਿਤਕਾਰ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਗੀਤ ‘ਇਹੋ ਜਿਹਾ ਗੀਤ ਕੋਈ ਲਿਖੀ ਗੀਤਕਾਰਾ’, ਕਹਾਣੀਕਾਰ ਮਨਦੀਪ ਡਡਿਆਣਾ ਨੇ ਕਹਾਣੀ ‘ਪਿਆਸ’ ਜਿਸ ਵਿੱਚ ਘਟ ਰਹੀਆਂ ਜਮੀਨਾਂ ਦੇ ਨਾਲ ਕਿਸਾਨੀ ਅਤੇ ਪੰਜਾਬ ਦੇ ਸੰਕਟ ਦੀ ਗੱਲ ਉਭਰ ਕੇ ਸਾਹਮਣੇ ਆਈ।ਕਹਾਣੀਕਾਰ ਗੁਰਮੀਤ ਆਰਿਫ਼ ਨੇ ਕਹਾਣੀ ‘ਤਲਿਸਮ’ ਪੇਸ਼ ਕੀਤੀ।ਜਿਸ ‘ਤੇ ਭਰਵੀਂ ਚਰਚਾ ਕੀਤੀ ਗਈ।
ਸਭਾ ਦੇ ਚੇਅਰਮੈਨ ਕਹਾਣੀ ਸੁਖਜੀਤ ਨੇ ਪੰਜਾਬੀ ਭਾਸ਼ਾ ਤੇ ਵਿਆਕਰਨ ਬਾਰੇ ਜਾਣਕਾਰੀ ਦਿੱਤੀ।ਜਲੌਰ ਸਿੰਘ ਖੀਵਾ ਨੇ ਪੰਜਾਬੀ ਬੋਲੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪੇਸ਼ ਕੀਤੀ।

                ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਐਡਵੋਕੇਟ ਨਰਿੰਦਰ ਸ਼ਰਮਾ, ਕਹਾਣੀਕਾਰ ਸੁਖਜੀਤ, ਗੁਰਭਗਤ ਸਿੰਘ ਗਿੱਲ, ਮਨਦੀਪ ਬੁਆਲ, ਜਨਰਲ ਸਕੱਤਰ ਮੇਘ ਸਿੰਘ ਜਵੰਦਾ, ਅਮਨਦੀਪ ਕੌਸ਼ਲ, ਸੰਦੀਪ ਸਮਰਾਲਾ ਆਦਿ ਨੇ ਪੜ੍ਹੀਆਂ ਗਈਆਂ ਰਚਨਾਵਾਂ ਤੇ ਕੀਤੀ ਵਿਚਾਰ ਚਰਚਾ ਵਿੱਚ ਹਿੱਸਾ ਲਿਆ।ਸਭਾ ਦੀ ਕਾਰਵਾਈ ਜਨਰਲ ਸਕੱਤਰ ਮੇਘ ਸਿੰਘ ਜਵੰਦਾ ਵਲੋਂ ਬਾਖੂਬੀ ਨਿਭਾਈ ਗਈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …