Monday, July 27, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਨਰੋਟ ਜੈਮਲ ਸਿੰਘ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਲੇਖ ਮੁਕਾਬਲੇ ਕਰਵਾਏ ਗਏ

ਲੇਖ ਮਕਾਬਲਿਆਂ ਵਿੱਚ ਏ.ਪੀ.ਜੇ ਕਾਲਜ ਆਫ ਫਾਈਨ ਆਰਟ ਜਲੰਧਰ ਦੀ ਯਸਿਕਾ ਕੋਹਲੀ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਪਠਾਨਕੋਟ, 4 ਮਈ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ ਦਿਹਾੜੇ ਤੇ ਕਾਲਜ ਦੀ ਪ੍ਰਿੰਸੀਪਲ ਡਾ. ਅਰਪਨਾ ਦੀ ਪ੍ਰਧਾਨਗੀ ਵਿੱਚ ਆਨਲਾਈਨ ਲੇਖ ਪ੍ਰਤੀਯੋਗਿਤਾ ਆਯੋਜਿਤ ਕੀਤੀ ਗਈ।ਉਨ੍ਹਾਂ ਦੱਸਿਆ ਕਿ ਇਸ ਲੇਖ ਮੁਕਾਬਲਿਆਂ ਦਾ ਵਿਸ਼ਾ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸਿੱਖਿਆਵਾਂ ਅਤੇ ਸਿੱਖਿਆਵਾਂ ਦਾ ਅੱਜ ਦੇ ਸਮੇਂ ‘ਚੋਂ ਮਹੱਤਵ ਆਦਿ ਵਿਚਾਰਾਂ ‘ਤੇ ਅਧਾਰਿਤ ਰਿਹਾ।
                   ਡਾ. ਅਰਪਨਾ ਨੇ ਦੱਸਿਆ ਕਿ ਇਨ੍ਹਾਂ ਆਨਲਾਈਨ ਲੇਖ ਮੁਕਾਬਲਿਆਂ ਵਿੱਚ 20 ਕਾਲਜਾਂ ਦੇ ਕਰੀਬ 150 ਵਿਦਿਆਰਥੀਆਂ ਨੇ ਭਾਗ ਲਿਆ।ਜਿਸ ਵਿੱਚ ਅੰਮ੍ਰਿਤਸਰ, ਪਠਾਨਕੋਟ, ਸੁਜਾਨਪੁਰ, ਜਲੰਧਰ, ਲਾਇਲਪੁਰ ਖਾਲਸਾ ਕਾਲਜ, ਦੀਨਾਨਗਰ, ਸਿਮਲਾ, ਪੱਟੀ ਆਦਿ ਸਥਾਨਾਂ ਦੇ ਕਈ ਕਾਲਜਾਂ ਦੇ ਵਿਦਿਆਰਥੀਆਂ ਨੇ ਅਪਣੀ ਪ੍ਰਤਿੱਭਾ ਦਾ ਪ੍ਰਦਰਸ਼ਨ ਕੀਤਾ।ਉਨ੍ਹਾਂ ਦੱਸਿਆ ਕਿ ਲੇਖ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਹਿੰਦੀ, ਪੰਜਾਬੀ ਅਤੇ ਅੰਗਰੇਜੀ ਭਾਸਾ ਵਿੱਚ ਆਪਣੀ ਪਹਿਚਾਣ ਬਣਾਈ।ਲੇਖਾਂ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਦਾ ਅੱਜ ਦੇ ਸਮੇਂ ਚੋਂ ਮਹੱਤਵ ਆਦਿ ਬਾਰੇ ਅਪਣੇ ਵਿਚਾਰ ਰੱਖੇ।
                     ਡਾ. ਅਰਪਨਾ ਨੇ ਦੱਸਿਆ ਕਿ ਲੇਖ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਯਸਿਕਾ ਕੋਹਲੀ ਏ.ਪੀ.ਜੇ ਕਾਲਜ ਆਫ ਫਾਈਨ ਆਰਟ ਜਲੰਧਰ, ਦੂਸਰਾ ਸਥਾਨ ਰੀਤਿਕਾ ਪਰਮਾਰ ਲਾਇਲਪੁਰ ਖਾਲਸਾ ਕਾਲਜ ਜਲੰਧਰ, ਤੀਸਰਾ ਸਥਾਨ ਸਿਮਰਨ ਜੀਤ ਬੇਬੇ ਨਾਨਕੀ ਯੂਨਿਵਰਸਿਟੀ ਕਾਲਜ ਮਿਠੜਾ (ਕਪੂਰਥਲਾ) ਅਤੇ ਪ੍ਰਭਜੋਤ ਕੌਰ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਨੇ ਪ੍ਰਾਪਤ ਕੀਤਾ ਚੋਣ ਕਮੇਟੀ ਵੱਲੋਂ ਇੱਕ ਹੋਰ ਵਿਦਿਆਰਥੀ ਦਾ ਹੌਸਲਾ ਵਧਾਉਣ ਲਈ ਵਿਦਿਆਰਥੀ ਪਿ੍ਯਾ ਆਰ.ਆਰ.ਐਮ.ਕੇ ਆਰੀਆਂ ਮਹਿਲਾ ਮਹਾ ਵਿਦਿਆਲਿਆ ਪਠਾਨਕੋਟ ਨੂੰ ਵੀ ਜੇਤੁ ਕਰਾਰ ਦਿੱਤਾ ਗਿਆ।ਪ੍ਰਿੰਸੀਪਲ ਡਾ. ਅਰਪਨਾ ਨੇ ਇਨ੍ਹਾਂ ਲੇਖ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …