ਅੰਮ੍ਰਿਤਸਰ, 4 ਮਈ (ਸੰਧੂ) – ਮਹਿਕਮਾ ਪੰਜਾਬ ਪੁਲਿਸ ‘ਚ ਰਹਿ ਕੇ ਕੋਵਿਡ-19/ਕੋਰੋਨਾ ਮਹਾਮਾਰੀ ਦੇ ਦੌਰਾਨ ਜ਼ਰੂਰਤਮੰਦ ਤੇ ਲੋੜਵੰਦ ਪਰਿਵਾਰਾਂ ਦੀ ਬਾਹ
ਫੜ੍ਹਣ ਦੇ ਨਾਲ-ਨਾਲ ਉਨ੍ਹਾਂ ਦੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਅਤੇ ਧੀਆਂ ਭੈਣਾਂ ਦੇ ਵਿਆਹ ਕਰਨ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਏ.ਐਸ.ਆਈ ਦਲਜੀਤ ਸਿੰਘ ਨੂੰ ਥਾਣਾ ਗੇਟ ਹਕੀਮਾਂ ਦੇ ਐਸ.ਐਚ.ਓ ਰਣਜੀਤ ਸਿੰਘ ਧਾਲੀਵਾਲ ਤੇ ਉਨ੍ਹਾਂ ਦੀ ਟੀਮ ਵੱਲੋਂ ਗੇਟ ਹਕੀਮਾਂ ਤੋਂ ਬਦਲੀ ਉਪਰੰਤ ਸਨਮਾਨਿਤ ਕੀਤਾ ਗਿਆ।
ਹੁਣ ਪੁਲਿਸ ਥਾਣਾ ਕੰਟੋਨਮੈਂਟ ਵਿੱਖੇ ਸੇਵਾਵਾਂ ਨਿਭਾਅ ਰਹੇ ਦਲਜੀਤ ਸਿੰਘ ਏ.ਐਸ.ਆਈ ਨੇ ਕਿਹਾ ਕਿ ਉਹ ਸਮਾਜ ਦੇ ਦੱਬੇ ਕੁੱਚਲੇ, ਜ਼ਰੂਰਤਮੰਦ, ਲੋੜਵੰਦ, ਗਰੀਬਾਂ ਤੇ ਮਜ਼ਲੂਮਾਂ ਦੇ ਜੀਵਨ ਪੱਧਰ ਨੂੰ ਕੁੱਝ ਹੁਲਾਰਾ ਦੇਣ ਵਾਸਤੇ ਸਮਾਜ ਸੇਵਾ ਕਰਦੇ ਹਨ।ਇੰਨ੍ਹਾਂ ਕਾਰਜ਼ਾਂ ਵਿੱਚ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਵਿਭਾਗੀ ਤੌਰ ‘ਤੇ ਵੀ ਉਨਾਂ ਨੂੰ ਅਕਸਰ ਹੱਲ੍ਹਾ ਸ਼ੇਰੀ ਮਿਲਦੀ ਰਹਿੰਦੀ ਹੈ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media