Sunday, September 27, 2026

ਲੋਕ ਕਵੀ ਮਹਿੰਦਰ ਸਾਥੀ ਦਾ ਸਦੀਵੀ ਵਿਛੋੜਾ ਲੋਕ ਪੱਖੀ ਲਹਿਰ ਲਈ ਵੱਡਾ ਘਾਟਾ – ਡੀ.ਟੀ.ਐਫ

ਸੰਗਰੂਰ, 16 ਮਈ (ਜਗਸੀਰ ਲੌਂਗੋਵਾਲ) – ਲੋਕ ਕਵੀ ਤੇ ਉਸਤਾਦ ਗਜ਼ਲਗੋ ਮਹਿੰਦਰ ਸਾਥੀ ਦਾ ਸਦੀਵੀ ਵਿਛੋੜੇ ਤੇ ਪ੍ਰਤਿਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਮੋਗਾ, ਸਕੱਤਰ ਸਰਵਣ ਸਿੰਘ ਔਜਲਾ ਅਤੇ ਸੂਬਾ ਵਿੱਤ ਸਕੱਤਰ ਜਸਵਿੰਦਰ ਗੋਨਿਆਣਾ ਗਹਿਰੇ ਸ਼ੋਕ ਦਾ ਪ੍ਰਗਟਾਵਾ ਕੀਤਾ ਹੈ।
              ਸੂਬਾਈ ਅਧਿਆਪਕ ਆਗੂਆਂ ਕਰਨੈਲ ਸਿੰਘ ਚਿੱਟੀ, ਗੁਰਮੀਤ ਸਿੰਘ ਕੋਟਲੀ ਤੇ ਬਲਵੀਰ ਚੰਦ ਲੌਂਗੋਵਾਲ ਨੇ ਆਖਿਆ ਕਿ ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ ਜਿਹੇ ਸੰਗਰਾਮੀ ਗੀਤਾਂ ਦੇ ਰਚੇਤੇ ਦਾ ਚੁਣੌਤੀਆਂ ਭਰੇ ਦੌਰ ਵਿੱਚ ਸਦਾ ਲਈ ਤੁਰ ਜਾਣਾ ਲੋਕ ਪੱਖੀ ਲਹਿਰ ਲਈ ਵੱਡਾ ਘਾਟਾ ਹੈ।ਲੋਕ ਕਵੀ ਦੇ ਕੋਰੋਨਾ ਕਾਲ ਦੀ ਭੇਂਟ ਚੜ੍ਹਨ ਤੇ ਅਧਿਆਪਕ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਿਹਤ ਸੁਰੱਖਿਆ ਪ੍ਰਤੀ ਧਾਰੀ ਸਾਜ਼ਿਸੀ ਚੁੱਪ ਅਤੇ ਕਰੋਨਾ ਦੀ ਆੜ ਹੇਠ ਕੀਤੀ ਜਾ ਰਹੀ ਬੇਕਿਰਕ ਲੁੱਟ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਮਿਆਰੀ ਸਿੱਖਿਆ ਅਤੇ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦੀ ਮੁੱਢਲੀ ਜਿੰਮੇਵਾਰੀ ਹੈ।ਪ੍ਰੰਤੂ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ।
                  ਜਥੇਬੰਦੀ ਦੇ ਸੂਬਾਈ ਆਗੂਆਂ ਜਗਵੀਰਨ ਕੌਰ, ਨਵਚਰਨਪ੍ਰੀਤ ਕੌਰ, ਲਖਵੀਰ ਸਿੰਘ ਹਰੀਕੇ, ਕਰਮਜੀਤ ਤਾਮਕੋਟ, ਰੇਸ਼ਮ ਸਿੰਘ ਬਠਿੰਡਾ, ਹਰਦੇਵ ਮੁੱਲਾਂਪੁਰ, ਸੁਖਵਿੰਦਰ ਸੁੱਖੀ, ਅਮਨਦੀਪ ਮਟਵਾਣੀ, ਚਰਨਜੀਤ ਸਿੰਘ ਕਪੂਰਥਲਾ, ਗਗਨ ਪਾਹਵਾ, ਸਨੇਹਦੀਪ ਪਟਿਆਲਾ, ਤਲਵਿੰਦਰ ਖਰੌੜ, ਰਾਜਦੀਪ ਸੰਧੂ, ਸੰਜੇ ਕੁਮਾਰ, ਰੌਸ਼ਨ ਲਾਲ, ਦਲਜੀਤ ਸਮਰਾਲਾ, ਹਰਜਿੰਦਰ ਅਨੂਪਗੜ੍ਹ ਤੇ ਹਰਭਗਵਾਨ ਗੁਰਨੇ ਆਦਿ ਆਗੂਆਂ ਨੇ ਮਹਿੰਦਰ ਸਾਥੀ ਦੀ ਪ੍ਰਤੀਬੱਧਤਾ ਨੂੰ ਸਿਜ਼ਦਾ ਕਰਦਿਆਂ ਆਖਿਆ ਕਿ ਉਨ੍ਹਾਂ ਵਲੋਂ ਪੰਜਾਬੀ ਸਾਹਿਤ ਵਿੱਚ ਪਾਇਆ ਇਨਕਲਾਬੀ ਸੀਰ ਲੋਕ ਘੋਲਾਂ ਲਈ ਪ੍ਰੇਰਨਾ ਸ੍ਰੋਤ ਬਣਿਆ ਰਹੇਗਾ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …