Sunday, April 5, 2026

ਆਸ਼ਾ ਵਰਕਰਾਂ ਵਲੋਂ ਮੰਗਾਂ ਸਬੰਧੀ ਸਿਵਲ ਹਸਪਤਾਲ ਅੱਗੇ ਰੋਸ ਪ੍ਰਦਰਸ਼ਨ

ਸੰਗਰੂਰ, 19 ਮਈ (ਜਗਸੀਰ ਲੌਂਗੋਵਾਲ) – ਆਸ਼ਾ ਵਰਕਰ ਅਤੇ ਫੈਸਲਿਟੇਟਰ ਯੂਨੀਅਨ ਪੰਜਾਬ ਬਲਾਕ ਲੌਂਗੋਵਾਲ ਵਲੋਂ ਆਪਣੀਆਂ ਮੰਗਾਂ ਸਬੰਧੀ ਸਥਾਨਕ ਸਿਵਲ ਹਸਪਤਾਲ ਵਿਖੇ ਧਰਨਾ ਲਗਾ ਕੇ ਸਰਕਾਰ ਅਤੇ ਸਿਹਤ ਵਿਭਾਗ ਖਿਲਾਫ਼ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ।ਯੂਨੀਅਨ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਆਸ਼ਾ ਵਰਕਰ ਅਤੇ ਫ਼ੇਸਲੀਟੇਟਰ ਬਾਖੂਬੀ ਆਪਣੀ ਡਿਊਟੀ ਨਿਭਾਅ ਰਹੀਆਂ ਹਨ।ਉਹ ਕਰੋਨਾ ਮਰੀਜ਼਼ਾਂ ਦੀਆਂ ਆਪਣੇ-ਆਪਣੇ ਏਰੀਏ ਵਿੱਚ ਛਾਂਟੀ ਕਰਦੀਆਂ ਹਨ।ਕਰੋਨਾ ਟੈਸਟ ਕਰਵਾਉਣ ਲਈ ਜਾਗਰੂਕ ਕਰਦੀਆਂ ਹਨ।ਲੋਕਾਂ ਨੂੰ ਅਫਵਾਹਾਂ ਤੋਂ ਬਚਣ ਲਈ ਅਪੀਲ ਕਰਦੀਆਂ ਹਨ ਅਤੇ ਇਸ ਸਬੰਧੀ ਘਰ-ਘਰ ਸਰਵੇਖਣ ਮਾਰਚ 2020 ਤੋਂ ਲਗਾਤਾਰ ਜਾਰੀ ਹੈ।ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਸਰਕਾਰ ਉਨਾਂ ਫਰੰਟਲਾਈਨ ਵਰਕਰਾਂ ਨੂੰ ਅਣਦੇਖਿਆਂ ਕਰ ਰਹੀ ਹੈ।ਵਰਕਰਾਂ ਨਾਲ ਕੋਝਾ ਮਜ਼ਾਕ ਕਰਦੇ ਹੋਏ ਇੱਕ ਰੁਪੈ ਜਾ ਡੇਢ ਰੁਪਏ ਾਲੀਆਂ ਚਿੱਠੀਆਂ ਡੀਸੀ ਦਫ਼ਤਰ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਨ।ਜਿੰਨਾ ਵਿੱਚ ਫੈਸਲੀਟੇਟਰ ਦਾ ਨਾ ਵੀ ਨਹੀਂ ਪਾਇਆ ਗਿਆ।ਉਨਾਂ ਕਿਹਾ ਕਿ ਹਰਿਆਣਾ ਦੀ ਤਰਜ਼ ‘ਤੇ 4000 ਰੁਪਏ, ਫੈਸਿਲੀਟੇਟਰਾਂ ਨੂੰ ਹਰੇਕ ਟੂਰ ‘ਤੇ 500 ਰੁਪਏ, ਮਿਨੀਮਮ ਵੇਜ਼ ਘੱਟੋ ਘੱਟ 15000 ਰੁਪਏ, ਵਰਕਰਾਂ ਨੂੰ ਸਮਾਰਟ ਫੋਨ, ਸੀ.ਐਚ.ਓ ਟੀਮ ਨੂੰ ਬੈਸਟ ਪੈਮੇਂਟ, ਗਰਮੀ ਸਰਦੀ ਦੀਆਂ ਵਰਦੀਆਂ ਦਾ ਭੁਗਤਾਨ ਹਰ ਛਿਮਾਹੀ, ਵਾਧੂ ਕੰਮ ਲੈਣ ਲਈ ਵਾਧੂ ਭੱਤਾ, ਡਿਊਟੀ ਦੌਰਾਨ ਹਾਦਸਾ ਗ੍ਰਸਤ ਵਰਕਰਾਂ ਨੂੰ ਕਰਮਚਾਰੀਆਂ ਦੀ ਤਰ੍ਹਾਂ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ।
ਵਰਕਰਾਂ ਵਲੋਂ ਸਿਵਲ ਹਸਪਤਾਲ ਦੇ ਕਰਮਚਾਰੀਆਂ ਨੂੰ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਵੀ ਸੌਂਪਿਆ ਗਿਆ।
                     ਇਸ ਮੌਕੇ ਕਿਰਨਦੀਪ ਕੌਰ ਪੰਜੋਲਾ ਸੂਬਾ ਪ੍ਰਧਾਨ, ਸਰਬਜੀਤ ਕੌਰ ਮੀਤ ਪ੍ਰਧਾਨ, ਗਗਨਦੀਪ ਕੌਰ ਬਡਰੁੱਖਾਂ ਸਲਾਹਕਾਰ, ਰਾਣੋ ਕੁਨਰਾਂ ਖਜਾਨਚੀ, ਪਰਮਿੰਦਰ ਕੌਰ, ਜਸਵੀਰ ਕੌਰ, ਨਜ਼ੀਰਾਂ, ਗਗਨਦੀਪ ਕੌਰ, ਪਰਮਜੀਤ ਬੀਰ ਕਲਾਂ, ਅੰਗਰੇਜ਼ ਕੌਰ, ਅਮਰਜੀਤ ਕੌਰ ਉਭਾਵਾਲ ਅਤੇ ਕਿਰਨਾਂ ਤੋਲੇਵਾਲ ਆਦਿ ਵੀ ਹਾਜ਼ਰ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …