ਸੰਗਰੂਰ, 22 ਮਈ (ਜਗਸੀਰ ਲੌਂਗੋਵਾਲ) – ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ.ਐਸ.ਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਜੋ
ਦਿੱਲੀ ਵਿਖੇ ਪੱਕਾ ਧਰਨਾ ਲਗਾਤਾਰ ਜਾਰੀ ਹੈ।ਉਸ ਲਈ ਹੁਣ ਕਣਕ ਦਾ ਸੀਜ਼ਨ ਖਤਮ ਹੋਣ ਕਾਰਨ ਦਿੱਲੀ ਵਿਖੇ ਦਿਨੋਂ ਦਿਨ ਕਿਸਾਨਾਂ, ਮਜ਼ਦੂਰਾਂ ਦਾ ਇਕੱਠ ਵਧਦਾ ਜਾ ਰਿਹਾ ਹੈ। ਉਥੇ ਹੀ ਦਿੱਲੀ ਵਿਖੇ ਜਾਣ ਲਈ ਕਿਤੇ ਨਾ ਕਿਤੇ ਵਾਹਣ ਦੀ ਮੁਸ਼ਕਿਲ ਆਉਂਦੀ ਹੈ।ਜਿਸ ਨੂੰ ਦੇਖਦੇ ਹੋਏ ਕੁੱਝ ਐਨ.ਆਰ.ਆਈ ਵੀਰ ਅੱਗੇ ਆ ਰਹੇ ਹਨ।
ਸਮਾਜ ਸੇਵਕ ਸਿਕੰਦਰ ਸਿੰਘ ਔਲਖ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਦੱਸਿਆ ਨੇੜਲੇ ਪਿੰਡ ਮਾਡਲ ਟਾਊਨ ਨੰ. 1 ਦੇ ਵੀਰ ਤਰਨਜੀਤ ਸਿੰਘ ਚੱਠਾ ਜੋ ਕਿ ਅਮਰੀਕਾ ਦੇ ਨਿਊਯਾਰਕ ਵਿੱਚ ਰਹਿੰਦੇ ਹਨ, ਉਨਾਂ ਨੇ 2 ਲੱਖ ਦੀ ਰਾਸ਼ੀ ਦੇ ਕੇ ਇਕ ਸਪੈਸ਼ਲ ਵਾਹਣ ਬਣਵਾਇਆ ਹੈ, ਤਾਂ ਕਿ ਪਿੰਡ ਵਾਸੀਆਂ ਨੂੰ ਦਿੱਲੀ ਆਉਣ ਜਾਣ ਲਈ ਕੋਈ ਵੀ ਦਿੱਕਤ ਨਾ ਆਵੇ।
ਇਸ ਕਾਰਜ਼ ਲਈ ਪਿੰਡ ਇਕਾਈ ਦੇ ਪ੍ਰਧਾਨ ਮੇਲਾ ਸਿੰਘ, ਯੂਨੀਅਨ ਮੈਂਬਰ ਸੁਖਚੈਨ ਸਿੰਘ ਜੰਮੂ, ਮਾਲਵਿੰਦਰ ਸਿੰਘ ਮਾਲੀ, ਨਵੀ ਸਿੰਘ, ਗੱਗੀ ਸਿੰਘ ਤੇ ਸਮੂਹ ਪਿੰਡ ਵਾਸੀਆ ਨੇ ਤਰਨਜੀਤ ਸਿੰਘ ਚੱਠਾ ਦਾ ਧੰਨਵਾਦ ਕੀਤਾ ਹੈ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media