ਚੰਡੀਗੜ, 25 ਮਈ (ਪ੍ਰੀਤਮ ਲੁਧਿਆਣਵੀ) – ਲੁਧਿਆਣਾ ਸ਼ਹਿਰ ਵਿਖੇ ਉਸਾਰੀ ਅਧੀਨ ਚੱਲ ਰਹੇ, ‘ਮਾਂ ਸਰਸਵਤੀ ਧਾਮ ਅਤੇ ਵਿਸ਼ਵਕਰਮਾ ਮੰਦਿਰ’ ਲਈ ਬੀਤੇ
ਦਿਨ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਵਲੋਂ ਆਪਣੀ ਨੇਕ ਕਮਾਈ ਵਿੱਚੋਂ 51000/- ਰੁਪਏ ਦਾ ਦਾਨ ਮੰਦਰ-ਕਮੇਟੀ ਨੂੰ ਦਿੱਤਾ ਗਿਆ।ਸ਼੍ਰੋਮਣੀ ਗਾਇਕ ਨੇ ਕਿਹਾ ਕਿ ਇਹ ਸਰਸਵਤੀ ਧਾਮ ਪੰਜਾਬ ਵਿਚ ਆਪਣੀ ਨਿਵੇਕਲੀ ਕਿਸਮ ਦਾ ਐਸਾ ਅਸਥਾਨ ਹੋਵੇਗਾ, ਜਿੱਥੇ ਗਰੀਬ ਜਰੂਰਤਮੰਦਾਂ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣਗੀਆਂ।ਲੁਧਿਆਣਾ ਨਿਵਾਸੀਆਂ ਲਈ ਬੜੇ ਗੌਰਵ ਤੇ ਖੁਸ਼ੀ ਵਾਲੀ ਗੱਲ ਹੈ।ਉਨਾਂ ਨੇ ਕਿਹਾ ਕਿ ਇਸ ਮੰਦਰ ਵਿੱਚ ਵਿਸ਼ਵਕਰਮਾ ਜੀ ਦੀ ਮੂਰਤੀ ਵੀ ਸਥਾਪਿਤ ਕੀਤੀ ਜਾਵੇਗੀ।
ਉਪਰੰਤ ਮੰਦਰ ਕਮੇਟੀ ਦੇ ਪ੍ਰਧਾਨ ਤੇ ਅੰਤਰਰਾਸ਼ਟਰੀ ਗਾਇਕ ਨਰਿੰਦਰ ਨੂਰ ਨੇ ਆਪਣੇ ਧੰਨਵਾਦ ਭਰੇ ਸ਼ਬਦ ਬੋਲਦਿਆਂ ਕਿਹਾ, ‘ਇਸ ਮੰਦਿਰ ਵਿਚ ਬੱਚਿਆਂ ਲਈ ਫਰੀ ਮਿਊਜ਼ਿਕ ਸਿਖਲਾਈ ਸੰਗੀਤ ਕਲਾ ਕੇਂਦਰ, ਜਰੂਰਤਮੰਦ ਬੇਟੀਆਂ ਦੀ ਸ਼ਾਦੀ ਕਰਵਾਉਣਾ, ਮਿਊਜ਼ਿਕ ਲਾਈਨ ਨਾਲ ਸਬੰਧਤ ਵਿਧਵਾ ਔਰਤਾਂ ਨੂੰ ਹਰ ਮਹੀਨੇ ਮੁਫ਼ਤ ਰਾਸ਼ਨ ਵੰਡਣਾ, ਯਾਦਗਾਰੀ ਹਾਲ, ਲੰਗਰ ਦਾ ਖਾਸ ਪ੍ਰਬੰਧ, ਬੱਚਿਆਂ ਲਈ ਮਨਮੋਹਕ ਪਾਰਕ ਅਤੇ ਐਕਸਰਸਾਈਜ ਮਸ਼ੀਨਾਂ ਦਾ ਵਿਸ਼ੇਸ਼ ਪ੍ਰਬੰਧ ਆਦਿ ਹੋਵੇਗਾ।
ਸੁਰਿੰਦਰ ਛਿੰਦਾ ਵਲੋਂ ਆਪਣੀ ਨੇਕ ਕਮਾਈ ਵਿਚੋਂ ਦਾਨ ਦਿੱਤੇ ਜਾਣ ਦੀ ਦਵਿੰਦਰ ਅਰੋੜਾ, ਮਨਜੀਤ ਸਿੰਘ ਸ਼ਿਮਲਾਪੁਰੀ, ਜਰਨੈਲ ਸਿੰਘ ਤੂਰ, ਮੁੱਖ ਸਲਾਹਕਾਰ ਵਿਜੇ ਮਹਿਤਾ, ਬਲਬੀਰ ਸਿੰਘ ਕੁਲਾਰ, ਗੋਲਡੀ ਚੌਹਾਨ, ਹਰਵਿੰਦਰ ਨਿੱਕੂ, ਜਸਵੀਰ ਸਿੰਘ ਘੁਲਾਲ, ਅਸ਼ਵਨੀ ਵਰਮਾ, ਸੁਰੇਸ਼ ਯਮਲਾ, ਮਿਊਜ਼ਿਕ ਡਾਇਰੈਕਟਰ ਕਰਨ ਪ੍ਰਿੰਸ, ਵਿੱਕੀ ਬਾਵਾ, ਵਰਿੰਦਰ ਸਿੱਧੂ ਅਤੇ ਹੋਰ ਪਤਵੰਤੀਆਂ ਸਖਸ਼ੀਅਤਾਂ ਨੇ ਖੂਬ ਸ਼ਲਾਘਾ ਕੀਤੀ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media