Thursday, March 19, 2026

ਗੁਰਬਿੰਦਰ ਸਿੰਘ ਮਾਹਲ ਨੂੰ ਕਾਂਗਰਸ ਸ਼ਹਿਰੀ ਦਾ ਜਨਰਲ ਸਕੱਤਰ ਥਾਪਿਆ ਗਿਆ

ਪੰਜਾਬ ਵਾਸੀ ਭਾਜਪਾ ਵੱਲੋਂ ਕੀਤੇ ਜਾ ਰਹੇ ਭੰਡੀ ਪ੍ਰਚਾਰ ਤੋਂ ਬਚ ਕੇ ਰਹਿਣ- ਡਿੰਪਾ

ਸਮਾਗਮ ਦੋਰਾਨ ਗੁਰਬਿੰਦਰ ਸਿੰਘ ਮਾਹਲ ਨੂੰ ਸਿਰੋਪਾ ਦੇ ਕੇ ਸਨਮਾਨਿਤ ਕਰਦੇ ਹੋਏ ਸz: ਜਸਬੀਰ ਸਿੰਘ ਡਿੰਪਾ, ਐਡਵੋਕੇਟ ਰਜੀਵ ਭਗਤ ਅਤੇ ਹੋਰ ਆਗੂ।
ਸਮਾਗਮ ਦੋਰਾਨ ਗੁਰਬਿੰਦਰ ਸਿੰਘ ਮਾਹਲ ਨੂੰ ਸਿਰੋਪਾ ਦੇ ਕੇ ਸਨਮਾਨਿਤ ਕਰਦੇ ਹੋਏ ਸz: ਜਸਬੀਰ ਸਿੰਘ ਡਿੰਪਾ, ਐਡਵੋਕੇਟ ਰਜੀਵ ਭਗਤ ਅਤੇ ਹੋਰ ਆਗੂ।

ਅੰਮ੍ਰਿਤਸਰ, 3 ਨਵੰਬਰ (ਜਗਦੀਪ ਸਿੰਘ ਸੱਗੂ) – ਪਿੰਡ ਸੁਲਤਾਨਵਿੰਡ ਦੇ ਨਿਧੜਕ, ਹਰ ਦਿਲ ਅਜੀਜ ਅਤੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਗੁਰਬਿੰਦਰ ਸਿੰਘ ਮਾਹਲ ਦੀ ਮਿਹਨਤ ਤੇ ਪਾਰਟੀ ਪ੍ਰਤੀ ਵਫਾਦਾਰੀ ਨੂੰ ਦੇਖਦਿਆਂ ਹੋਇਆਂ ਉਨਾਂ ਨੂੰ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦਾ ਜਨਰਲ ਸਕੱਤਰ ਨਿਯੁੱਕਤ ਕੀਤਾ ਗਿਆ ਹੈ।ਇਸ ਸਬੰਧੀ ਸੁਲਤਾਨਵਿੰਡ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਾਬਕਾ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਜਸਬੀਰ ਸਿੰਘ ਡਿੰਪਾ ਤੇ ਜਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਪ੍ਰਧਾਨ ਐਡਵੋਕੇਟ ਰਜੀਵ ਭਗਤ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਕੇ ਸz: ਗੁਰਬਿੰਦਰ ਸਿੰਘ ਮਾਹਲ ਨੂੰ ਜਿਲ੍ਹਾ ਕਾਂਰਗਸ ਕਮੇਟੀ ਸ਼ਹਿਰੀ ਦੇ ਜਨਰਲ ਸਕੱਤਰ ਦੇ ਅਹੁਦੇ ਦਾ ਨਿਯੁੱਕਤੀ ਪੱਤਰ ਸੌਂਪ ਕੇ ਸਨਮਾਨਿਤ ਕੀਤਾ। ਇਸ ਮੌਕੇ ਸz: ਡਿੰਪਾ ਨੇ ਕਿਹਾ ਕਿ ਪੰਜਾਬ ਵਾਸੀ ਭਾਜਪਾ ਵੱਲੋਂ ਕੀਤੇ ਜਾ ਰਹੇ ਭੰਡੀ ਪ੍ਰਚਾਰ ਤੋਂ ਬਚ ਕੇ ਰਹਿਣ ਕਿਉਂਕਿ ਭਾਜਪਾ ਅਜਿਹੀ ਪਾਰਟੀ ਹੈ, ਜਿਸ ਨੇ ਦੇਸ਼ ਦੇ ਉਨ੍ਹਾਂ ਸੂਬਿਆਂ ਵਿੱਚ ਫਿਰਕੂ ਦੰਗੇ ਕਰਵਾਏ ਜਿੰਨ੍ਹਾਂ ਵਿੱਚ ਚੋਣਾਂ ਹੋਣ ਵਾਲੀਆਂ ਸਨ ਅਤੇ ਯਾਦ ਰੱਖੋਂ ਪੰਜਾਬ ਵਿੱਚ ਵੀ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਅਜਿਹਾ ਪੈਂਤੜਾ ਵਰਤ ਕੇ ਹਿੰਦੂ ਤੇ ਸਿੱਖਾਂ ਦਰਮਿਆਨ ਦੰਗੇ ਕਰਵਾਏ ਜਾਣ ਦੀ ਚਾਲ ਚੱਲੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡ ਸੁਲਤਾਨਵਿੰਡ ਪੁਰਾਣਾ ਤੇ ਇਤਿਹਾਸਕ ਹੋਣ ਦੇ ਬਾਵਜੂਦ ਵੀ ਇਸ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ 8 ਸਾਲ ਤੋਂ ਅਕਾਲੀ ਸਰਕਾਰ ਦੇ ਰਾਜ ਦੌਰਾਨ ਇੱਥੇ ਨਾ ਤਾਂ ਸੀਵਰੇਜ, ਬਿਜਲੀ, ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਗਿਆ ਹੈ ਤੇ ਨਾ ਹੀ ਸੜਕਾਂ, ਗਲੀਆਂ ਤੇ ਨਾਲੀਆਂ ਵਿੱਚ ਸੁਧਾਰ ਹੋਇਆ ਹੈ, ਜਿਸ ਲਈ ਪਿੰਡ ਵਾਸੀ ਹਲਕਾ ਵਿਧਾਇਕ ਨਾਲ ਨਰਾਜ਼ ਹਨ।  ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਪਹਿਲੀ ਵਾਰ ਸੁਲਤਾਨਵਿੰਡ ਪਿੰਡ ਦੇ ਕਾਂਗਰਸੀ ਆਗੂਆਂ ਨੂੰ ਵੱਡੇ ਪੱਧਰ ‘ਤੇ ਅਹੁਦੇਦਾਰੀਆਂ ਦੇ ਕੇ ਪਾਰਟੀ ਵਿੱਚ ਨੁਮਾਇੰਦਗੀ ਦਿੱਤੀ ਜਾ ਰਹੀ ਹੈ।ਇਸ ਲਈ ਨੌਜਵਾਨ ਆਗੂ ਗੁਰਬਿੰਦਰ ਸਿੰਘ ਮਾਹਲ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ 2017 ‘ਚ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਗੁਰਬਿੰਦਰ ਸਿੰਘ ਮਾਹਲ ਨੇ ਪਾਰਟੀ ਹਾਈ ਕਮਾਂਡ, ਸz: ਪ੍ਰਤਾਪ ਸਿੰਘ ਬਾਜਵਾ, ਸz: ਜਸਬੀਰ ਸਿੰਘ ਡਿੰਪਾ ਅਤੇ ਐਡਵੋਕੇਟ ਰਜੀਵ ਭਗਤ ਦਾ ਧੰਨਵਾਦ ਕੀਤਾ, ਜਿੰਨ੍ਹਾਂ ਨੇ ਉਨ੍ਹਾਂ ‘ਤੇ ਵਿਸ਼ਵਾਸ਼ ਪ੍ਰਗਟ ਕਰਕੇ ਜਨਰਲ ਸਕੱਤਰ ਦਾ ਅਹੁੱਦਾ ਬਖਸ਼ਿਆ ਹੈ।

ਇਸ ਮੌਕੇ ਸਵਰਾਜ ਸਿੰਘ ਸ਼ਾਮ, ਐਡਵੋਕੇਟ ਰਜੀਵ ਭਗਤ, ਮਾਮਾ ਸਿਕੰਦਰ, ਬਿਕਰਮਜੀਤ ਸਿੰਘ ਹੈਪੀ, ਪ੍ਰਭਜੋਤ ਸਿੰਘ ਸੁਲਤਾਨਵਿੰਡ, ਅੰਗ੍ਰੇਜ ਸਿੰਘ, ਰਾਓ ਬਰਿੰਦਰ ਸਿੰਘ, ਚੰਦ ਸੁਲਤਾਨਵਿੰਡ, ਅੰਗ੍ਰੇਜ ਸਿੰਘ, ਸਤਬੀਰ ਸਿੰਘ, ਦਿਲਾਵਰ ਸਿੰਘ, ਅਮਨਜੋਤ ਸਿੰਘ ਰੰਧਾਵਾ, ਸਰਵਣ ਸਿੰਘ ਸੁਲਤਾਨਵਿੰਡ, ਮੇਜਰ ਸਿੰਘ, ਕਾਮਰੇਡ ਸੂਰਤਾ ਸਿੰਘ, ਹਰਜਿੰਦਰ ਸਿੰਘ ਗੁੱਲੂ, ਸੌਰਵ ਮਹਾਜਨ, ਲਾਲੀ ਪਹਿਲਵਾਨ, ਗੁਰਮੇਜ ਸਿੰਘ ਜੋਸ਼, ਲਾਡਾ ਮੱਟੀਆਂ, ਮਨਪ੍ਰੀਤ ਸਿੰਘ ਬਾਜਵਾ, ਪ੍ਰਗਟ ਸਿੰਘ ਅਦਿ ਹਾਜਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply