Wednesday, August 26, 2026

ਸ਼ੋਅ ਅਤੇ ਟੇਲ ਪ੍ਰਤੀਯੋਗਤਾ ‘ਚ ਬੱਚਿਆਂ ਨੇ ਦਿਖਾਇਆ ਟੈਲੇਂਟ

ਸਿੱਖਿਆ ਵਿਭਾਗ ਨੇ ਕਰਵਾਈ ਵਰਚੁਅਲ ਸ਼ੋਅ ਅਤੇ ਟੇਲ ਪ੍ਰਤਿਯੋਗਿਤਾ

ਪਠਾਨਕੋਟ, 27 ਮਈ (ਪੰਜਾਬ ਪੋਸਟ ਬਿਊਰੋ) -ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਸਰਪ੍ਰਸਤੀ ਅਤੇ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਦੀ ਦੇਖਰੇਖ ਵਿੱਚ ਸਿੱਖਿਆ ਵਿਭਾਗ ਪਠਾਨਕੋਟ ਵਲੋਂ ਵਰਚੂਅਲ ਸ਼ੋਅ ਐਂਡ ਟੇਲ ਪ੍ਰਤੀਯੋਗਤਾ ਕਰਵਾਈ ਗਈ।
                 ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਜਸਵੰਤ ਸਿੰਘ ਸਲਾਰੀਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਰਾਜੇਸ਼ਵਰ ਸਲਾਰੀਆ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਆਤਮਵਿਸ਼ਵਾਸ ਅਤੇ ਆਤਮ-ਸਨਮਾਨ ਜਗਾਉਣਾ ਸੀ ।
                ਇਸ ਤੋਂ ਇਲਾਵਾ ਕਿਸੇ ਖਾਸ ਵਿਸ਼ੇ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਨੂੰ ਵਧਾਉਣਾ, ਕੋਸ਼ਲ ਵਿੱਚ ਸੁਧਾਰ ਕਰਨਾ ਅਤੇ ਸ਼ਬਦਾ ਨਾਲ ਭਾਵਨਾਵਾਂ ਅਤੇ ਵਿਚਾਰਾਂ ਨੂੰ ਕਿਵੇਂ ਪ੍ਰਗਟ ਕਰਨਾ ਹੈ।ਵਿਦਿਆਰਥੀਆਂ ਨੇ ਵੀਡਿਓ ਦੇ ਰੂਪ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।ਬੱਚਿਆਂ ਨੇ ਵਾਤਾਵਰਣ ਨੂੰ ਬਚਾਉਣ, ਕੋਵਿਡ-19 ਅਤੇ ਪਾਣੀ ਬਚਾਓ ਆਦਿ ਵਿਸ਼ਿਆ ਬਾਰੇ ਪੇਸ਼ਕਾਰੀ ਦਿੱਤੀ।ਸਕੂਲ ਦੇ ਗਰੁੱਪਾਂ ਵਿੱਚ ਵਿਦਿਆਰਥੀਆਂ ਨੇ ਵੀਡਿਓ ਪੋਸਟ ਕੀਤੀਆਂ ।
               ਡੀ.ਐਮ ਸੁਮੀਰ ਸ਼ਰਮਾ ਨੇ ਦੱਸਿਆ ਕਿ ਇਸ ਕਿਸਮ ਦੀਆਂ ਪ੍ਰਤੀਯੋਗਤਾਵਾਂ ਬੱਚਿਆਂ ਦਾ ਹੌਸਲਾ ਵਧਾਉਂਦੀਆਂ ਹਨ ਅਤੇ ਆਪਣੇ ਸਾਥੀਆਂ ਨਾਲ ਜੁੜਣ ਵਿੱਚ ਮਦਦ ਕਰਦੀਆਂ ਹਨ।ਡੀ.ਆਰ.ਪੀ ਸਿਧਾਰਥ ਸ਼ਰਮਾ ਨੇ ਦੱਸਿਆ ਕਿ ਇਸ ਕਿਸਮ ਦੀਆਂ ਪ੍ਰਤੀਯੋਗਤਾਵਾਂ ਬੱਚਿਆਂ ਦੇ ਹੁਨਰ ਵਿੱਚ ਨਿਖਾਰ ਲਿਆਉਂਦੀਆਂ ਹਨ।
                ਇਸ ਮੋਕੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ, ਸਿੱਖਿਆ ਸੁਧਾਰ ਟੀਮ ਮੈਂਬਰ ਕਮਲ ਕਿਸ਼ੋਰ, ਰਮਸ਼ ਕੁਮਾਰ, ਮੁਨੀਸ਼ ਅਤੇ ਬ੍ਰਿਜ਼ ਰਾਜ ਆਦਿ ਹਾਜ਼ਰ ਸਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …