ਅੰਮ੍ਰਿਤਸਰ, 29 ਮਈ (ਸੁਖਬੀਰ ਸਿੰਘ) – ਪੰਜਾਬੀ ਸਾਹਿਤ ਦੇ ਨਾਮਵਰ ਆਲੋਚਕ ਸਮੀਖਿਆਕਾਰ ਤੇ ਉਘੇ ਵਿਦਵਾਨ ਪ੍ਰੋ. (ਡਾ.) ਹਰਚੰਦ ਸਿੰਘ ਬੇਦੀ (69) ਦਾ
ਅੱਜ ਦਿਹਾਂਤ ਹੋ ਗਿਆ।ਉਹ ਸਾਹਿਤਕਾਰ ਬੇਦੀ ਲਾਲ ਸਿੰਘ ਦੇ ਸਪੁੱਤਰ ਸਨ। ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ ਦੇ ਭਰਾ ਡਾ. ਹਰਚੰਦ ਸਿੰਘ ਬੇਦੀ ਹੋਰਾਂ ਨੇ ਪ੍ਰਵਾਸੀ ਸਾਹਿਤ ਵਿਚ ਕੋਈ ਪੰਜ ਦਰਜਨ ਜਨਰਲ ਪੁਸਤਕਾਂ ਅਤੇ 10 ਕੋਸ਼ਾਂ ਦੀ ਸਿਰਜਨਾ ਕੀਤੀ ਅਤੇ ਇਨਸਾਈਕਲੋਪੀਡੀਆ ਭਾਈ ਸਾਹਿਬ ਭਾਈ ਵੀਰ ਸਿੰਘ ਤਿੰਨ ਜਿਲਦਾਂ ‘ਚ (ਪ੍ਰੈਸ ਵਿੱਚ) ਪਾਠਕ ਜਗਤ ਦੀ ਝੋਲੀ ਪਾਏ ਹਨ।ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਂਟਰ ਫਾਰ ਇੰਮੀਗਰੈਂਟ ਦੇ ਮੁਖੀ ਵਜੋਂ ਸੇਵਾਵਾਂ ਨਿਭਾਉਂਦੇ ਰਹੇ।ਉਹ ਭਾਈ ਵੀਰ ਸਿੰਘ ਖੋਜ ਕੇਂਦਰ ਚੀਫ ਖਾਲਸਾ ਦੀਵਾਨ ਦੇ ਡਾਇਰੈਕਟਰ ਵੀ ਰਹੇ।ਇਸ ਸਮੇਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਆਨਰੇਰੀ ਪ੍ਰੋਫੈਸਰ ਦੀਆਂ ਸੇਵਾਵਾਂ ਨਿਭਾਅ ਰਹੇ ਸਨ ਅਤੇ ਉਹ ਪ੍ਰੋ. ਅਮੈਰੀਟਸ ਵੀ ਸਨ।ਡਾ. ਬੇਦੀ ਆਪਣੇ ਪਿੱਛੇ ਦੋ ਸਪੁੱਤਰ ਹਰਨੂਰ ਸਿੰਘ ਬੇਦੀ ਤੇ ਅੰਬਰਮੀਤ ਸਿਘ ਬੇਦੀ ਅਤੇ ਸੁਪਤਨੀ ਸਰਦਾਰਨੀ ਸਤਵੰਤ ਕੌਰ ਛੱਡ ਗਏ ਹਨ।ਉਨ੍ਹਾਂ ਦਾ ਅੰਤਿਮ ਸਸਕਾਰ 30 ਮਈ ਨੂੰ ਸਵੇਰੇ ਨਰਾਇਣਗੜ੍ਹ ਵਿਖੇ ਹੋਵੇਗਾ।ਕਰੋਨਾ ਦੀ ਚੱਲ ਰਹੀ ਮਹਾਂਮਾਰੀ ਸਮੇਂ ਇਕੱਠ ਤੋਂ ਸੰਕੋਚ ਕਰਦਿਆਂ ਇਸ ਯਾਤਰਾ ਵਿੱਚ ਪਰਿਵਾਰ ਤੇ ਕੁੱਝ ਨੇੜਲੇ ਵਿਅਕਤੀ ਹੀ ਸ਼ਾਮਿਲ ਹੋਣਗੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media