ਅੰਮ੍ਰਿਤਸਰ, 1 ਜੂਨ (ਖੁਰਮਣੀਆਂ) – ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਪੰਜਾਬੀ ਵਿਭਾਗ ਦੇ
ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਸਾਬਕਾ ਡਾਇਰੈਕਟਰ ਡਾ. ਹਰਚੰਦ ਸਿੰਘ ਬੇਦੀ ਦੇ ਅਕਾਲ ਚਲਾਣੇ ’ਤੇ ਪੰਜਾਬੀ ਵਿਭਾਗ ਵਲੋਂ ਸ਼ੋਕ ਮਤਾ ਪੇਸ਼ ਕੀਤਾ ਗਿਆ।
ਕਾਲਜ ਪਿੰ੍ਰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਡਾ. ਹਰਚੰਦ ਸਿੰਘ ਇਕ ਬਹੁਤ ਹੀ ਹਰਮਨ ਪਿਆਰੇ ਅਧਿਆਪਕ, ਸਿਰੜੀ ਖੋਜੀ, ਵਧੀਆ ਬੁਲਾਰੇ ਅਤੇ ਆਲੋਚਕ ਹੋਣ ਤੋਂ ਇਲਾਵਾ ਬਹੁਤ ਮਿਲਾਪੜੇ ਸੁਭਾਅ ਵਾਲੇ ਇਨਸਾਨ ਸਨ।ਹਰਚੰਦ ਸਿੰਘ ਬੇਦੀ ਨੇ 3 ਅਕਤੂਬਰ 1989 ਨੂੰ ਕਾਲਜ ’ਚ ਲੈਕਚਰਾਰ ਵਜੋਂ ਜੁਆਇਨ ਕੀਤਾ।ਲੰਮਾ ਸਮਾਂ ਏਥੇ ਸੇਵਾ ਕਰਨ ਤੋਂ ਬਾਅਦ ਉਹ 2002 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਰੀਡਰ ਵਜੋਂ ਚਲੇ ਗਏ ਜਿਥੇ ਉਹ ਪ੍ਰੋਫੈਸਰ ਅਤੇ ਪ੍ਰਵਾਸੀ ਸਾਹਿਤ ਕੇਂਦਰ ਦੇ ਡਾਇਰੈਕਟਰ ਬਣੇ।ਰਿਟਾਇਰ ਹੋਣ ਤੋਂ ਬਾਅਦ ੳਹ ਭਾਈ ਵੀਰ ਸਿੰਘ ਖੋਜ ਕੇਂਦਰ ਚੀਫ ਖਾਲਸਾ ਦੀਵਾਨ ਵਿਚ ਕੰਮ ਕਰਦੇ ਰਹੇ ਅਤੇ ਯੂ.ਜੀ.ਸੀ ਵਲੋਂ ਉਨ੍ਹਾਂ ਨੂੰ ਪ੍ਰੋਫੈਸਰ ਆਫ ਐਮੀਰੈਂਟ ਦਾ ਅਹੁੱਦਾ ਦਿੱਤਾ ਹੋਇਆ ਸੀ।ਖ਼ਾਲਸਾ ਕਾਲਜ ਉਨ੍ਹਾਂ ਵਲੋਂ ਨਿਭਾਈਆਂ ਬੇਦਾਗ ਸੇਵਾਵਾਂ ਬਦਲੇ ਸਤਿਕਾਰ ਦਿੰਦਾ ਹੈ ਅਤੇ ਉਨ੍ਹਾਂ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹੈ।
ਪੰਜਾਬੀ ਵਿਭਾਗ ਦੇ ਮੁੱਖੀ ਡਾ. ਆਤਮ ਸਿੰਘ ਰੰਧਾਵਾ ਨੇ ਡਾ. ਹਰਚੰਦ ਸਿੰਘ ਬੇਦੀ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਅਜਿਹੇ ਅਧਿਆਪਕ ਸਨ, ਜਿੰਨਾਂ ਨੇ ਆਪਣੇ ਵਿਸ਼ੇ ਦੇ ਵਿਸਤਾਰ ਲਈ ਸਾਰੀ ਉਮਰ ਕੰਮ ਕੀਤਾ।ਪ੍ਰਵਾਸੀ ਸਾਹਿਤ ਨੂੰ ਪੰਜਾਬੀ ਸਾਹਿਤ ਧਾਰਾ ਦਾ ਮੁੱਖ ਅੰਗ ਬਣਾਉਣ ’ਚ ਡਾ. ਬੇਦੀ ਦੀ ਘਾਲਣਾ ਬੇਮਿਸਾਲ ਹੈ।ਉਨ੍ਹਾਂ ਨੇ ਪੰਜ ਦਰਜ਼ਨ ਦੇ ਕਰੀਬ ਜਨਰਲ ਪੁਸਤਕਾਂ ਅਤੇ 10 ਪ੍ਰਵਾਸੀ ਸਾਹਿਤ ਨਾਲ ਸਬੰਧਿਤ ਕੋਸ਼ਾਂ ਦੀ ਸਿਰਜਣਾ ਕੀਤੀ ਹੈ।ਉਨ੍ਹਾਂ ਦੁਆਰਾ ਪ੍ਰਵਾਸੀ ਸਾਹਿਤ ਦੇ ਬਣਾਏ ਗਏ ਇਹ ਕੋਸ਼ ਇਸ ਖੇਤਰ ’ਚ ਕੰਮ ਕਰਨ ਵਾਲੇ ਵਿਦਵਾਨਾਂ ਲਈ ਹਮੇਸ਼ਾਂ ਰਾਹ ਦਸੇਰਾ ਬਣੇ ਰਹਿਣਗੇ।
ਇਸ ਮੌਕੇ ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿਲੋਂ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ , ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਗੁਰਸ਼ਰਨ ਸਿੰਘ, ਡਾ. ਗੁਰਸ਼ਿੰਦਰ ਕੌਰ , ਡਾ. ਅਮਨਦੀਪ ਕੌਰ, ਡਾ. ਰਾਜਬੀਰ ਕੌਰ, ਡਾ. ਚਿਰਜੀਵਨ ਕੌਰ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਅੰਮਿ੍ਰਤਪਾਲ ਕੌਰ, ਡਾ. ਰਜਨੀਸ਼ ਕੌਰ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media