ਅੰਮ੍ਰਿਤਸਰ, 1 ਜੂਨ (ਖੁਰਮਣੀਆਂ) – ਸ਼ੇਰ ਸ਼ਾਹ ਸੂਰੀ ਰੋਡ ਸਥਿਤ ਗੁਰੂ ਹਰਗੋਬਿੰਦ ਕਾਲੋਨੀ ਪੈਰਾਡਾਈਜ਼-2 ਦੇ ਵਾਸੀਆਂ ਅਤੇ ਕਾਲੋਨੀ ਦੀ ਕਮੇਟੀ ਮੈਂਬਰਾਂ ਵਲੋਂ
ਕਾਲੋਨੀ ਦੇ ਪਾਰਕ ਵਿੱਚ ਪੌਦੇ ਲਗਾਏ ਗਏ।ਕਮੇਟੀ ਪ੍ਰਧਾਨ ਹਰਜੀਤ ਸਿੰਘ ਸੰਧੂ, ਵਾਈਸ ਪ੍ਰਧਾਨ ਗੁਰਜੀਤ ਸਿੰਘ ਅਤੇ ਪ੍ਰਿੰਸੀਪਲ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲੋਨੀ ‘ਚ ਬਣੀ ਪਾਰਕ ਨੂੰ ਸੁੰਦਰ ਅਤੇ ਹਰਿਆ ਭਰਿਆ ਬਣਾਉਣ ਲਈ ਅੱਜ ਪਾਰਕ ਵਿਚ ਫ਼ਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ।ਪਾਰਕ ਵਿੱਚ ਲਗਾਉਣ ਲਈ ਪੌਦੇ ਦੇਣ ‘ਤੇ ਕਮੇਟੀ ਮੈਂਬਰਾਂ ਅਤੇ ਕਾਲੋਨੀ ਵਾਸੀਆਂ ਵਲੋਂ ਸਰਕਾਰੀ ਵਕੀਲ ਰਾਕੇਸ਼ ਕੁਮਾਰ ਸੋਨੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਇਸ ਮੌਕੇ ਐਡਵੋਕੇਟ ਗੁਰਪ੍ਰੀਤ ਸਿੰਘ ਖੁਰਮਣੀਆਂ ਕਾਨੂੰਨੀ ਸਲਾਹਕਾਰ, ਰਜੇਸ਼ ਸਭਰਵਾਲ, ਰਣਜੀਤ ਸਿੰਘ, ਡਾ. ਬਲਵਿੰਦਰ ਸਿੰਘ ਵਿਰਕ, ਸਤਨਾਮ ਸਿੰਘ, ਮਹਿੰਦਰਪਾਲ ਸਿੰਘ, ਅਮਨ ਨੋਨੀ, ਬਿਕਰਮਜੀਤ ਸਿੰਘ, ਗਗਨ ਸ਼ਰਮਾ, ਰਮਨ ਮਲਹੋਤਰਾ, ਸਾਬ੍ਹ ਸਿੰਘ, ਬਲਦੇਵ ਸਿੰਘ, ਅਰਜਨ ਸਿੰਘ ਅਤੇ ਸ਼ਮਸ਼ੇਰ ਸਿੰਘ ਹਾਜ਼ਰ ਸਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media