ਸਮਰਾਲਾ, 7 ਜੂਨ (ਇੰਦਰਜੀਤ ਸਿੰਘ ਕੰਗ) – ਇੱਥੋਂ ਨਜਦੀਕੀ ਪਿੰਡ ਸ਼ਤਾਬਗੜ੍ਹ ਵਿਖੇ ਸੰਤ ਬਾਬਾ ਪਿਆਰਾ ਸਿੰਘ ਝਾੜ ਸਾਹਿਬ ਵਾਲਿਆਂ ਦੇ ਅਸ਼ੀਰਵਾਦ ਸਦਕਾ
ਭਾਈ ਲਾਭ ਸਿੰਘ ਸੇਵਾਦਾਰ ਗੁਰਦੁਆਰਾ ਸੰਤ ਕੁਟੀਆ ਸ਼ਤਾਬਗੜ੍ਹ ਵਲੋਂ ਜੂਨ 1984 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਅਕਾਲ ਤਖਤ ਵਿਖੇ ਹੋਏ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਯਾਦ ਨੂੰ ਸਮਰਪਿਤ ਨਰੇਗਾ ਵਰਕਰਾਂ ਅਤੇ ਲੋੜਵੰਦ 60 ਦੇ ਕਰੀਬ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ, ਤਾਂ ਜੋ ਉਹ ਗਰੀਬ ਪਰਿਵਾਰ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣ।ਉਨ੍ਹਾਂ ਕਿਹਾ ਕਿ ਇਹ ਸੇਵਾ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ।
ਉਨ੍ਹਾਂ ਕਿਹਾ ਕਿ ਇੱਕ ਜੂਨ ਤੋਂ ਲੈ ਕੇ 6 ਜੂਨ ਤੱਕ ਮਨਾਏ ਜਾਂਦੇ ਸ਼ਹੀਦੀ ਦਿਹਾੜ੍ਹੇ ਮੌਕੇ ਉਨ੍ਹਾਂ ਸ਼ਹੀਦ ਸਿੰਘਾਂ ਨੂੰ ਯਾਦ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਨੇ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣੇ ਹੀ ਦੇਸ਼ ਦੇ ਫੌਜੀਆਂ ਹੱਥੋਂ ਸ਼ਹੀਦੀ ਜਾਮ ਪੀਤਾ ਸੀ।ਇਹ ਹਮਲਾ ਸਿੱਖਾਂ ਦੇ ਦਿਲਾਂ ਅੰਦਰ ਹਮੇਸ਼ਾਂ ਘਰ ਕਰ ਚੁੱਕਾ ਹੈ ਅਤੇ 37 ਸਾਲ ਬਾਅਦ ਵੀ ਜਖਮ ਅੱਲੇ ਹਨ।
ਇਸ ਮੌਕੇ ਸਰਬਜੀਤ ਕੌਰ, ਇੰਦਰਜੀਤ ਸਿੰਘ ਕੈਨੇਡਾ, ਸ਼ੈਰੀ ਖੰਨਾ, ਬਲਜਿੰਦਰ ਸਿੰਘ, ਪਲਵਿੰਦਰ ਸਿੰਘ ਲੁਧਿਆਣਾ, ਪਰਮੀਤ ਸਿੰਘ ਚੰਡੀਗੜ੍ਹ, ਅਵਤਾਰ ਸਿੰਘ ਪੋਹਲੋ ਮਾਜਰਾ, ਬਲਜਿੰਦਰ ਸਿੰਘ ਫਤਹਿਗੜ੍ਹ ਸਾਹਿਬ, ਬਹਾਦਰ ਸਿੰਘ ਸੁਹਾਵੀ, ਹਰਮਿੰਦਰ ਸਿੰਘ, ਹਰਬੰਸ ਸਿੰਘ ਧਨੌਲਾ, ਕੁਲਦੀਪ ਸਿੰਘ, ਬੂਟਾ ਸਿੰਘ ਸਪੈਨ, ਗੁਰਦੇਵ ਸਿੰਘ ਇਟਲੀ, ਮਨਜੀਤ ਸਿੰਘ ਕੈਨੇਡਾ, ਅਮਨਿੰਦਰ ਸਿੰਘ ਅਸਟੇ੍ਰਲੀਆ, ਵਿੱਕੀ ਅਸਟ੍ਰੇਲੀਆ, ਮਾ. ਪ੍ਰਗਟ ਸਿੰਘ ਕੈਨੇਡਾ, ਲਾਭ ਸਿੰਘ ਝੂੰਗੀਆਂ ਆਦਿ ਤੋਂ ਇਲਾਵਾ ਹੋਰ ਸੇਵਾਦਾਰ ਵੀ ਹਾਜ਼ਰ ਸਨ।ਸਰਕਾਰ ਦੀਆਂ ਕਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਕੀਤੀ ਗਈ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media