Thursday, April 9, 2026

ਵੋਟ ਬਣਵਾਉਣ ਲਈ ਹੁਣ ਘਰ ਬੈਠੇ ਹੀ ਜਾਣੋ ਆਪਣੇ ਬੀ.ਐਲ.ਓ ਦੇ ਵੇਰਵੇ

ਪਠਾਨਕੋਟ, 8 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਪਠਾਨਕੋਟ ਸੰਯਮ ਅਗਰਵਾਲ ਆਈ.ਏ.ਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸੁਧਾਈ ਨੂੰ ਮੁੱਖ ਰੱਖਦਿਆਂ ਵੋਟਰ ਸੂਚੀ ਵਿੱਚ ਨਾਮ ਦਰਜ਼ ਕਰਵਾਉਣ/ ਕਟਵਾਉਣ ਜਾਂ ਕਿਸੇ ਕਿਸਮ ਦੀ ਸੋਧ ਕਰਵਾਉਣ ਸਬੰਧੀ ਹਰੇਕ ਪੋਲਿੰਗ ਬੂਥ ਵਾਸਤੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓ) ਦੀ ਨਿਯੁੱਕਤੀ ਕੀਤੀ ਹੋਈ ਹੈ।
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਬੀ.ਐਲ.ਓ ਦੇ ਨਾਮ ਅਤੇ ਵੇਰਵੇ (ਸਮੇਤ ਮੋਬਾਇਲ ਨੰਬਰ) ਉਨ੍ਹਾਂ ਦੇ ਸਬੰਧਤ ਪੋਲਿੰਗ ਬੂਥਾਂ (ਜੋ ਕਿ ਆਮ ਤੌਰ ਤੇ ਸਰਕਾਰੀ/ਪ੍ਰਾਈਵੇਟ ਸਕੂਲਾਂ ਦੀਆਂ ਇਮਾਰਤਾਂ ਵਿੱਚ ਬਣੇ ਹੋਏ ਹਨ) ਦੀਆਂ ਦੀਵਾਰਾਂ ਉਪਰ ਅਤੇ ਮੇਨ ਗੇਟ ਦੇ ਨਾਲ ਦੀਵਾਰ ਉਪਰ ਲਿਖੇ ਹੋਏ ਹਨ।ਬੀ.ਐਲ.ਓ ਦੇ ਵੇਰਵਿਆਂ ਸਬੰਧੀ ਭਾਰਤ ਚੋਣ ਕਮਿਸ਼ਨ ਵਲੋਂ ਤਿਆਰ ਕਰਵਾਏ ਗਏ ਪੋਰਟਲ https://voterportal.eci.gov.in ਅਤੇ https://www.nvsp.in ‘ਤੇ ਵੀ ਆਨਲਾਈਨ ਵਿਧੀ ਰਾਹੀਂ ਕੋਈ ਵੀ ਵਿਅਕਤੀ ਆਪਣੇ ਬੂਥ ਲੈਵਲ ਅਫ਼ਸਰ (ਬੀ.ਐਲ.ਓ) ਦੇ ਨਾਮ ਅਤੇ ਵੇਰਵੇ ਜਾਣ ਸਕਦਾ ਹੈ।ਜ਼ਿਲ੍ਹੇ ਦੀ ਆਮ ਜਨਤਾ ਆਪਣੀ ਸਹੂਲਤ ਅਨੁਸਾਰ ਜ਼ਿਲ੍ਹਾ ਚੋਣ ਦਫ਼ਤਰ ਪਠਾਨਕੋਟ ਵਿਖੇ ਸਥਾਪਿਤ ਕੀਤੇ ਗਏ ਕਾਲ ਸੈਂਟਰ ਦੇ ਟੋਲ ਫ੍ਰੀ ਨੰਬਰ 1950 ‘ਤੇ ਵੀ ਸੰਪਰਕ ਕਰਕੇ ਅਤੇ ਪੋਲਿੰਗ ਬੂਥ ‘ਤੇ ਜਾ ਕੇ ਵੀ ਬੀ.ਐਲ.ਓ ਦੇ ਵੇਰਵੇ ਪ੍ਰਾਪਤ ਕੀਤੇ ਜਾ ਸਕਦੇ ਹਨ।
                  ਉਨ੍ਹਾਂ ਅਪੀਲ ਕੀਤੀ ਕਿ ਮਿਤੀ 02 ਜਨਵਰੀ 2002 ਤੋਂ ਲੈ ਕੇ 01 ਜਨਵਰੀ 2003 ਤੱਕ ਜਨਮ ਮਿਤੀ ਵਾਲੇ ਬਿਨ੍ਹਾਂ ਵੋਟ ਰਜਿਸਟ੍ਰੇਸ਼ਨ ਵਾਲੇ 18 ਤੋਂ 19 ਸਾਲ ਦੇ ਸਮੁੱਚੇ ਨੌਜਵਾਨ ਆਪਣੇ ਇਲਾਕੇ ਦੇ ਬੀ.ਐਲ.ਓ ਨਾਲ ਸੰਪਰਕ ਕਰਕੇ ਆਨਲਾਈਨ ਵੋਟਾਂ ਜਰੂਰ ਬਣਾਉਣ ਤਾਂ ਜੋ 18 ਤੋਂ 19 ਸਾਲ ਦੇ ਨੌਜਵਾਨ ਵੋਟਰਾਂ ਦੀ 100 ਪ੍ਰਤੀਸ਼ਤ ਰਜਿਸਟ੍ਰੇਸ਼ਨ ਦਾ ਟੀਚਾ ਮੁਕੰਮਲ ਕੀਤਾ ਜਾ ਸਕੇ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …