Thursday, August 27, 2026

ਕਪੂਰਥਲਾ ਜਿਲ੍ਹੇ ‘ਚ ਡੇਢ ਲੱਖ ਨੂੰ ਟੱਪੀ ਵੈਕਸੀਨੇਸ਼ਨ

ਸੀਨੀਅਰ ਸਿਟੀਜ਼ਨ ਸ਼੍ਰੇਣੀ ਨੂੰ ਲੱਗੇ ਸਭ ਤੋਂ ਵੱਧ ਟੀਕੇ

ਕਪੂਰਥਲਾ, 8 ਜੂਨ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਵਿੱਚ ਵੈਕਸੀਨੇਸ਼ਨ ਦੀ ਗਿਣਤੀ 1.50 ਲੱਖ ਨੂੰ ਪਾਰ ਕਰ ਗਈ ਹੈ।16 ਜਨਵਰੀ 2021 ਨੂੰ ਸਿਵਲ ਹਸਪਤਾਲ ਵਿਖੇ ਪਹਿਲੀ ਡੋਜ਼ ਲੱਗਣ ਪਿੱਛੋਂ 8 ਜੂਨ 2021 ਤੱਕ ਕੁੱਲ 1,54,915 ਵਿਅਕਤੀਆਂ ਨੂੰ ਵੈਕਸੀਨ ਦੀ ਡੋਜ਼ ਲੱਗੀ ਹੈ।
             ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਨੇ ਦੱਸਿਆ ਕਿ ਕਪੂਰਥਲਾ ਜਿਲ੍ਹੇ ਅੰਦਰ ਸਾਰੀਆਂ ਸਥਾਈ 29 ਸ਼ੈਸ਼ਨ ਸਾਇਟਾਂ ’ਤੇ ਵੈਕਸੀਨੇਸ਼ਨ ਹੋ ਰਹੀ ਹੈ ਅਤੇ ਉਸਾਰੀ ਕਾਮਿਆਂ, ਸੀਨੀਅਰ ਸਿਟੀਜ਼ਨਾਂ, ਗੰਭੀਰ ਬਿਮਾਰੀਆਂ ਵਾਲਿਆਂ ਆਦਿ ਸ਼੍ਰੇਣੀ ਵਾਲਿਆਂ ਦੀ ਵੈਕਸੀਨੇਸ਼ਨ ਹੋ ਰਹੀ ਹੈ।
               ਸਭ ਤੋਂ ਵੱਧ ਖਤਰੇ ਵਾਲੀ ਸੀਨੀਅਰ ਸਿਟੀਜ਼ਨ ਸ਼੍ਰੇਣੀ ਨੂੰ ਸਭ ਤੋਂ ਜਿਆਦਾ ਵੈਕਸੀਨ ਲੱਗੀ ਹੈ, ਜਿਸ ਤਹਿਤ ਹੁਣ ਤੱਕ 81391 ਲੋਕਾਂ ਦਾ ਟੀਕਾਕਰਨ ਹੋਇਆ ਹੈ।ਇਸ ਤੋਂ ਇਲਾਵਾ 45 ਤੋਂ 60 ਸਾਲ ਦੇ ਉਮਰ ਵਰਗ ਵਿਚ 26397 ਨੂੰ ਵੈਕਸੀਨ ਲੱਗੀ ਹੈ।
               ਇਸੇ ਤਰ੍ਹਾਂ 18 ਤੋਂ 44 ਸਾਲ ਉਮਰ ਵਰਗ ਦੇ ਉਸਾਰੀ ਕਾਮੇ ਜੋ ਕਿ ਪੰਜਾਬ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਕੋਲ ਰਜਿਸਟਰਡ ਹਨ, ਵਿਚੋਂ 4403 ਅਤੇ ਇਸੇ ਉਮਰ ਵਰਗ ਵਿਚ ਗੰਭੀਰ ਬਿਮਾਰੀਆਂ ਵਾਲੀ ਸ਼੍ਰੇਣੀ ਵਿਚ 13606 ਦਾ ਟੀਕਾਕਰਨ ਹੋਇਆ ਹੈ।
                     ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੀਆਂ ਸ਼੍ਰੇਣੀਆਂ ਤੇ ਉਮਰ ਵਰਗ ਦੇ ਲੋਕਾਂ ਦੀ ਵੈਕਸੀਨੇਸ਼ਨ ਹੋ ਰਹੀ ਹੈ ਉਹ ਤੁਰੰਤ ਆਪਣੇ ਨੇੜਲੇ ਵੈਕਸੀਨੇਸ਼ਨ ਪੁਆਇੰਟ ਵਿਖੇ ਜਾ ਕੇ ਵੈਕਸੀਨੇਸ਼ਨ ਕਰਵਾਉਣ ਤਾਂ ਜੋ ਉਹ ਮਹਾਂਮਾਰੀ ਤੋਂ ਬਚ ਸਕਣ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …