ਅੰਮ੍ਰਿਤਸਰ, 9 ਜੂਨ (ਸੁਖਬੀਰ ਸਿੰਘ) – ਅਕਾਲ ਪੁਰਖ ਕੀ ਫ਼ੌਜ ਵਲੋਂ ਅੱਜ 6 ਜੂਨ 2021 ਨੂੰ 1984 ਦੀ ਯਾਦ ਨੂੰ ਸਮੋਏ ਰੱਖਣ ਲਈ ਖੂਨ ਦਾਨ ਕੈਂਪ ਜੋਸਨ
ਮਲਟੀਸਪੈਸ਼ਲਿਟੀ ਹਸਪਤਾਲ ਮਕਬੂਲਪੁਰਾ ਮਹਿਤਾ ਰੋਡ ਵਿਖੇ ਲਗਾਇਆ ਗਿਆ ਕੈਂਪ ਦੀ ਸ਼ੁਰੂਆਤ ਗਿਆਨੀ ਕੇਵਲ ਸਿੰਘ ਜੀ ਸਾਬਕਾ ਜੱਥੇਦਾਰ ਜੀ ਵਲੋਂ ਅਰਦਾਸ ਕਰਕੇ ਕੀਤੀ ਗਈ।ਜਸਵਿੰਦਰ ਸਿੰਘ ਐਡੋਕੇਟ, ਭੁਪਿੰਦਰ ਸਿੰਘ ਅਤੇ ਕੁਲਜੀਤ ਸਿੰਘ, ਸਿੰਘ ਬ੍ਰਦਰਜ਼ ਨੂੰ ਡਾ. ਡੀ.ਐਸ ਜੋਸਨ ਨੇ ਸਿਰੋਪਾਉ ਦੇ ਕੇ ਸ਼ੁਰੂਆਤ ਕਰਵਾਈ ਡਾ. ਅਰਪਨ ਸਿੰਘ ਅਤੇ ਡਾ. ਅਮਰਬੀਰ ਸਿੰਘ ਨੇ ਸਭ ਨੂੰ ‘ਜੀ ਆਇਆਂ’ ਕਿਹਾ।
ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਖੂਨਦਾਨ ਕਰਨਾ ਤੇ ਕਿਸੇ ਦੀ ਜਾਨ ਬਚਾਉਣੀ ਵੀ ਸਿੱਖਾਂ ਦੀ ਜਿੰਮੇਵਾਰੀ ਹੈ।ਆਪਣਾ ਖੂਨਦਾਨ ਕਰਕੇ ਮਿਸਾਲ ਕਾਇਮ ਕਰਨ ਲਈ 2009 ਚ ਅਕਾਲ ਪੁਰਖ ਕੀ ਫ਼ੌਜ ਦੇ ਪ੍ਰਬੰਧਾਂ ਹੇਠ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਦਿਨ ਵਿੱਚ ਤਕਰੀਬਨ 18 ਹਜਾਰ ਲੋਕਾਂ ਨੇ ਖੂਨਦਾਨ ਕਰਕੇ ਮਿਸ਼ਾਲ ਕਾਇਮ ਕੀਤੀ ਸੀ ਤੇ ਸਰਬੱਤ ਦੇ ਭਲੇ/ ਪੰਥ ਕੀ ਜੀਤ ਦੇ ਨਿਵੇਕਲੇ ਪੱਖ ਨੂੰ ਸੰਸਾਰ ਦੇ ਅੱਗੇ ਪੇਸ਼ ਕੀਤਾ ਸੀ।
ਉਨਾਂ ਕਿਹਾ ਕਿ ਅਕਾਲ ਪੁਰਖ ਕੀ ਫ਼ੌਜ ਵਲੋਂ ਪਿਛਲੇ ਤਕਰੀਬਨ 26-27 ਸਾਲਾਂ ਤੋਂ 6 ਜੂਨ ਅਤੇ 1 ਨਵੰਬਰ ਨੂੰ ਖੂਨਦਾਨ ਕੀਤਾ ਜਾਂਦਾ ਹੈ।ਜਿਸ ਦਿਨ ਭਾਰਤ ਦੀ ਇਸ ਧਰਤੀ ਤੇ ਸਿੱਖਾਂ ਦੇ ਜਜ਼ਬਾਤਾਂ ਨੰੁ ਰੋਂਦਿਆ ਤੇ ਸਿੱਖਾਂ ਨੂੰ ਬੇਪੱਤ ਅਤੇ ਕਤਲ ਕੀਤਾ ਗਿਆ।6 ਜੂਨ ਦਾ ਰਿਸ਼ਤਾ ਸਾਡੇ ਨਾਲ ਭਾਵਨਾ ਦੇ ਪੱਧਰ ਦਾ ਹੈ ਤੇ ਇਸ ਦਿਨ ਦੀ ਯਾਦ ਨੂੰ ਸਮੋਇ ਰੱਖਣ ਦਾ ਇਸ ਤੋਂ ਵਧੀਆ ਤਰੀਕਾ ਹੋਰ ਕੋਈ ਨਹੀ ਹੋ ਸਕਦਾ।ਇਸ ਕਰਕੇ ਆਉ ਸਾਰੇ 6 ਜੂਨ ਨੂੰ ਖੂਨਦਾਨ ਕਰੀਏ ਤੇ ਸੰਸਾਰ ਅੱਗੇ ਨਵੀਂ ਮਿਸਾਲ ਕਾਇਮ ਕਰੀਏ।ਡਾ. ਅਮਰਬੀਰ ਸਿੰਘ ਨੇ ਕਿਹਾ ਕਿ 105 ਖੂਨਦਾਨੀਆਂ ਨੇ ਕੈਂਪ ‘ਚ ਆਪਣਾ ਯੋਗਦਾਨ ਪਾਇਆ।ਕੈਂਪ ਦੋਰਾਨ ਖੂਨਦਾਨੀਆਂ ਨੂੰ ਵਾਤਾਵਰਣ ਅਤੇ ਸਿਹਤ ਸੰਭਾਲ ਲਈ ਮੈਡੀਸਨਲ ਪਲਾਂਟ ਵੀ ਘਰਾਂ ‘ਚ ਲਗਾਉਣ ਲਈ ਦਿੱਤੇ ਗਏ।
ਅਕਾਲ ਪੁਰਖ ਕੀ ਫ਼ੌਜ ਦੇ ਮੋਢੀ ਵੀਰਾਂ, ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਜਸਵਿੰਦਰ ਸਿੰਘ ਐਡਵੋਕੇਟ, ਹਰਜੀਤ ਸਿੰਘ, ਪ੍ਰੋ. ਭੁਪਿੰਦਰ ਸਿੰਘ, ਬਰਿੰਦਰਪਾਲ ਸਿੰਘ, ਹਰਪ੍ਰੀਤ ਸਿੰਘ, ਰਜਿੰਦਰ ਸਿੰਘ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ ਅੰਮ੍ਰਿਤਸਰ, ਗੁਰਵਿੰਦਰ ਸਿੰਘ ਵਾਲੀਆ, ਮੋਹਨਦੀਪ ਸਿੰਘ, ਮਹਿੰਦਰਪਾਲ ਸਿੰਘ, ਬਲਵਿੰਦਰ ਸਿੰਘ ਗੁਲਾਬ ਵਲੋਂ ਆਰੰਭੀ ਖੂਨਦਾਨ ਦੀ ਇਹ ਮੁਹਿਮ ਸਾਨੂੰ ਹਮੇਸ਼ਾਂ ਸਰਬਤ ਦੇ ਭਲੇ ਲਈ ਪ੍ਰੇਰਦੀ ਰਹਿੰਦੀ ਹੈ।
ਕੈਂਪ ਦੌਰਾਨ ਹਰਜਿੰਦਰ ਸਿੰਘ ਜਿੰਦਾ, ਰਣਜੀਤ ਸਿੰਘ, ਗਰਜੰਟ ਸਿੰਘ, ਗਗਨਦੀਪ ਸਿੰਘ, ਗੁਰਮੀਤ ਸਿੰਘ, ਜਗਜੀਤ ਸਿੰਘ, ਜਗਦੀਸ਼ ਸਿੰਘ, ਜਤਿੰਦਰ ਸਿੰਘ, ਰਵਿੰਦਰ ਸਿੰਘ, ਨਵਦੀਪ ਸਿੰਘ, ਸਵਦੀਪ ਸਿੰਘ ਨੌਜਵਾਨਾਂ ਨੇ ਆਪਣਾ ਯੋਗਦਾਨ ਪਾਇਆ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media