Tuesday, November 24, 2026

ਜਿਲ੍ਹਾ ਪਠਾਨਕੋਟ ‘ਚ ਨਸ਼ਾ ਰੋਕਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੂਸਤੈਦ- ਐਸ.ਐਸ.ਪੀ ਖੁਰਾਣਾ

ਨਸ਼ਾ ਤਸਕਰ, ਸ਼ਰਾਬ, ਡਰੱਗ ਮਨੀ ਤੇ ਚੋਰੀ ਦੇ ਮਬਾਇਲਾਂ ਸਮੇਤ ਕਈ ਮਾਮਲਿਆਂ ‘ਚ ਕੀਤੀਆਂ ਗ੍ਰਿਫਤਾਰੀਆਂ

ਪਠਾਨਕੋਟ, 10 ਜੂਨ (ਪੰਜਾਬ ਪੋਸਟ ਬਿਊਰੋ) – ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆਂ ਦੀ ਰੋਕਥਾਮ ਸਬੰਧੀ ਚਲਾਈ ਜਾ ਰਹੀ ਸਪੈਸ਼ਲ ਮੁਹਿੰਮ ਤਹਿਤ ਅਤੇ ਸੀਨੀਅਰ ਅਫਸਰਾਂ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਲਨੀਤ ਸਿੰਘ ਖੁਰਾਣਾ ਐਸ.ਐਸ.ਪੀ ਪਠਾਨਕੋਟ ਦੀ ਰਹਿਨੁਮਾਈ ਹੇਠ, ਜਿਲ੍ਹਾ ਪਠਾਨਕੋਟ ਦੇ ਏਰੀਏ ਵਿੱਚ ਨਸ਼ਿਆਂ ਦੀ ਰੋਕਥਾਮ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਇੱਕ ਡਰੱਗ ਸਮੱਗਲਰ ਸੁਨੀਤਾ ਪਤਨੀ ਰਾਕੇਸ਼ ਕੁਮਾਰ ਵਾਸੀ ਪ੍ਰੇਮ ਨਗਰ ਸੁਜਾਨਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਪਾਸੋਂ 250 ਗ੍ਰਾਮ ਚਰਸ, 4,25,000/- ਰੁਪਏ ਨਕਲੀ ਕਰੰਸੀ ਅਤੇ 1,25,000/-ਰੁਪਏ ਭਾਰਤੀ ਕਰੰਸੀ (ਡਰੱਗ ਮਨੀ) ਬਰਾਮਦ ਕਰਕੇ ਮੁਕੱਦਮਾ ਨੰਬਰ 116 ਮਿਤੀ 08.06.2021 ਜੁਰਮ 20-61-85 ਐਨ.ਡੀ.ਪੀ.ਐਕਟ, 489-3 93 ਥਾਣਾ ਸੁਜਾਨਪੁਰ ਦਰਜ ਰਜਿਸਟਰ ਕੀਤਾ ਹੈ।
                  ਇਸ ਤੋ ਇਲਾਵਾ ਸੁਨੀਤਾ ਪਤਨੀ ਕਮਲਦੀਪ ਵਾਸੀ ਪ੍ਰੇਮ ਨਗਰ ਸੁਜਾਨਪੁਰ ਪਾਸੋ 100 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਕਰਕੇ ਮੁਕੱਦਮਾ ਨੰਬਰ 117 ਮਿਤੀ 09.06.2021 ਜੁਰਮ 61/1/14 ਆਬਕਾਰੀ ਐਕਟ ਥਾਣਾ ਸੁਜਾਨਪੁਰ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਪੂਨਮ ਪਤਨੀ ਅਸ਼ਵਨੀ ਕੁਮਾਰ ਵਾਸੀ ਪ੍ਰੇਮ ਨਗਰ ਸੁਜਾਨਪੁਰ ਪਾਸੋ 100 ਬੋਤਲਾਂ ਨਜਾਇਜ਼ ਸ਼ਰਾਬ ਬਰ੍ਰਮਦ ਕਰਕੇ ਮੁਕੱਦਮਾ ਨੰਬਰ 118 ਮਿਤੀ 09.06.2021 ਜੁਰਮ 61/1/14 ਆਬਕਾਰੀ ਐਕਟ, 188 ਆਈ.ਪੀ.ਸੀ ਥਾਣਾ ਸੁਜਾਨਪੁਰ ਦਰਜ਼ ਰਜਿਸਟਰ ਕੀਤਾ ।
                  ਇਸ ਤਰ੍ਹਾਂ ਪ੍ਰਵੀਨ ਕੁਮਾਰੀ ਪਤਨੀ ਗੁਰਦੇਵ ਵਾਸੀ ਪਿੰਡ ਉਪਰਲੀ ਜੈਨੀ ਪਾਸੋ 1,20,000 ਐਮ.ਐਲ ਸ਼ਰਾਬ ਨਜਾਇਜ ਬਰਾਮਦ ਕਰਕੇ ਮੁਕੱਦਮਾ ਨੰਬਰ 121 ਮਿਤੀ 08.06.2021 ਜੁਰਮ 61-1-14 ਆਬਕਾਰੀ ਐਕਟ ਥਾਣਾ ਸ਼ਾਹਪੁਰਕੰਡੀ ਦਰਜ ਰਜਿਸਟਰ ਕੀਤਾ ਗਿਆ ਹੈ।
ਇਸ ਤੋ ਇਲਾਵਾ ਲਖਵਿੰਦਰ ਸਿੰਘ ਪੁੱਤਰ ਸ਼ਾਮ ਲਾਲ ਵਾਸੀ ਸ਼ਿਵਾ ਜੀ ਨਗਰ ਮਾਡਲ ਟਾਉਨ ਪਠਾਨਕੋਟ ਪਾਸੋਂ 05 ਮੋਬਾਇਲ ਫੋਨ ਮਾਰਕਾ ਵੀਵੋ (2) ਅਤੇ ਐਮ.ਆਈ (2) ਅਤੇ ਇਕ ਨੋਕੀਆ ਚੋਰੀਸ਼ੁਦਾ ਬਰਾਮਦ ਕਰਕੇ ਮੁਕੱਦਮਾ ਨੰਬਰ 76 ਮਿਤੀ 08.06.2021 ਜ਼ੁਰਮ 379,411 ਆਈ.ਪੀ.ਸੀ ਥਾਣਾ ਡਵੀਜਨ ਨੰਬਰ-01 ਪਠਾਨਕੋਟ ਦਰਜ਼ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
                      ਜਿਕਰਯੋਗ ਹੈ ਕਿ ਜਿਲ੍ਹਾ ਪਠਾਨਕੋਟ ਵਿੱਚ ਗੁਲਨੀਤ ਸਿੰਘ ਖੁਰਾਣਾ ਸੀਨੀਅਰ ਕਪਤਾਨ ਪੁਲਿਸ ਪਠਾਨਕੋਟ ਦੀ ਰਹਿਨੁਮਾਈ ਹੇਠ ਨਸ਼ੇ ਦੇ ਪ੍ਰਭਾਵ ਨੂੰ ਰੋਕਣ ਅਤੇ ਨਸ਼ਾ ਤਸਕਰਾਂ ਦੀ ਘਰ-ਪਕੜ ਲਈ ਨਿਰਵਿਘਣ ਕਾਰਵਾਈ ਜਾਰੀ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …