Wednesday, August 26, 2026

ਯੂਨੀਵਰਸਿਟੀ ਦੇ ਸਾਇੰਸ ਕਲੱਬ ਤੇ ਗੋ ਗਰੀਨ ਕਲੱਬ ਵੱਲੋਂ ਪੌਦੇ ਲਾਉਣ ਦੀ ਸ਼ੁਰੂਆਤ

ਅੰਮ੍ਰਿਤਸਰ, 12 ਜੂਨ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਇੰਸ ਕਲੱਬ ਅਤੇ ਗੋ ਗਰੀਨ ਕਲੱਬ ਵੱਲੋਂ ਸਾਂਝੇ ਤੌਰ `ਤੇ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਿਪਤ ਪੌਦੇ ਲਾਉਣ ਦੀ ਸ਼ੁਰੂਆਤ ਕੀਤੀ ਗਈ।ਜਿਸ ਵਿਚ ਪੌਦੇ ਯੂਨੀਵਰਸਿਟੀ ਦੇ ਹੌਰਟੀਕਲਚਰ ਵਿਭਾਗ ਵੱਲੋਂ ਮੁਹਈਆ ਕੀਤੇ ਗਏ।ਵੱਖ-ਵੱਖ ਕਿਸਮਾਂ ਦੇ ਵੀਹ ਪੌਦਿਆਂ ਦੀਆਂ ਕਿਸਮਾਂ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਿਖੇ ਲਗਾਈਆਂ ਗਈਆਂ।
                        ਡਾ. ਬਿਲਗਾ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਭ ਵਿਦਿਆਰਥੀਆਂ ਨੂੰ ਆਪਣੇ ਚੌਗਿਰਦੇ ਨੂੰ ਹਰਾ ਭਰਾ ਰੱਖਣ ਲਈ ਉਪਰਾਲੇ ਕਰਨੇ ਚਾਹੀਦੇ ਹਨ।ਦੋਵਾਂ ਕਲੱਬਾਂ ਦੇ ਕਨਵੀਨਰ ਡਾ. ਜਤਿੰਦਰ ਕੌਰ ਅਰੋੜਾ, ਡਾ. ਬਿੰਦੀਆਂ ਅਰੋੜਾ ਅਤੇ ਡਾ. ਤੇਜਵੰਤ ਸਿੰਘ ਕੰਗ ਦੀ ਨਿਗਰਾਨੀ ਹੇਠ ਇਹ ਮੁਹਿੰਮ ਸ਼ੁਰੂ ਹੋਈ ਜੋ ਕਿ ਸਾਰਾ ਮਹੀਨਾ ਜਾਰੀ ਰਹੇਗੀ।
                       ਇਸ ਮੌਕੇ ਜਰਨਲਿਜ਼ਮ ਤੇ ਮਾਸਕਮਿਊਨੀਕੇਸ਼ਨ ਵਿਭਾਗ ਦੀ ਡਾ. ਦੀਪਿਕਾ ਅਰੋੜਾ, ਵਿਦਿਆਰਥੀ ਗਤੀਵਿਧੀ ਕਲੱਬ ਦੇ ਕਨਵੀਨਰ ਤੇ ਵਿਦਿਆਰਥੀ ਪ੍ਰਤੀਨਿਧ ਸੰਸਥਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਤੇ ਵਿਦਿਆਰਥੀ ਪ੍ਰਧਾਨ ਯਤਿਨ ਬੱਤਰਾ, ਖੋਜਾਰਥੀ ਮਨੀਸ਼ ਕੁਮਾਰ, ਬਚਨਪਾਲ ਸਿੰਘ, ਹਿਤਕਾਸ਼ੀ ਸੈਣੀ, ਲਵਕਾਰਤਿਕ ਜਸਰਾ ਤੇ ਹੋਰ ਵਿਦਿਆਰਥੀ ਹਾਜ਼ਰ ਸਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …