Tuesday, November 24, 2026

ਕੋਕਾ ਕੋਲਾ ਕੰਪਨੀ ਨੇ ਰੈਡ ਕਰਾਸ ਨੂੰ ਭੇਟ ਕੀਤੇ 5 ਆਕਸੀਜਨ ਕੰਸਟਰੈਟਰ

ਅੰਮ੍ਰਿਤਸਰ, 12 ਜੂਨ (ਸੁਖਬੀਰ ਸਿੰਘ) – ਕੋਵਿਡ 19 ਦੌਰਾਨ ਜ਼ਿਲੇ ਦੀਆਂ ਕਈ ਐਨ.ਜੀ.ਓ ਵਲੋਂ ਰੈਡ ਕਰਾਸ ਦੀ ਮਦਦ ਕੀਤੀ ਗਈ ਹੈ ਅਤੇ ਰਾਸ਼ਨ, ਦਵਾਈਆਂ, ਕੱਪੜੇ ਤੇ ਖਾਣਾ ਆਦਿ ਰੈਡ ਕਰਾਸ ਰਾਹੀਂ ਲੋੜਵੰਦਾਂ ਨੂੰ ਮੁਹੱਈਆ ਕਰਵਾਇਆ ਗਿਆ ਹੈ।
                  ਇਨਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਕੋਕਾ ਕੋਲਾ ਕੰਪਨੀ ਦੇ ਜੀ.ਐਮ ਸੰਜੀਵ ਕੁਮਾਰ ਵਲੋਂ ਰੈਡ ਕਰਾਸ ਨੂੰ 5 ਆਕਸੀਜਨ ਕੰਸਟਰੇਟਰ ਦੇਣ ਸਮੇਂ ਕੀਤਾ।ਉਨਾਂ ਕੋਕਾ ਕੋਲਾ ਕੰਪਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨਾਂ ਆਕਸੀਜਨ ਕੰਸਟਰੈਟਰਾਂ ਨੂੰ ਸਰਕਾਰੀ ਹਸਪਤਾਲ ਵਿਖੇ ਲੋੜਵੰਦਾਂ ਦੀ ਮਦਦ ਲਈ ਵਰਤਿਆ ਜਾ ਸਕੇਗਾ।ਰੈਡ ਕਰਾਸ ਬਹੁਤ ਹੀ ਘੱਟ ਕਿਰਾਏ ‘ਤੇ ਆਕਸੀਜਨ ਕਸੰਟਰੈਟਰ ਲੋੜਵੰਦਾਂ ਨੂੰ ਮੁਹੱਈਆ ਕਰਵਾ ਰਿਹਾ ਹੈ ਤਾਂ ਜੋ ਮਰੀਜ਼ ਘਰ ਬੈਠੇ ਹੀ ਆਪਣਾ ਇਲਾਜ਼ ਕਰ ਸਕਣ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …