Tuesday, August 4, 2026

ਬਾਬਾ ਕਿਸ਼ਨ ਦਾਸ ਜੀ ਦੀ ਯਾਦ ਵਿੱਚ ਕਬੱਡੀ ਟੂਰਨਾਮੈਂਟ

PPN05111403
ਬਠਿੰਡਾ, 5 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪਿੰਡ ਗੁੰਮਟੀ ਕਲਾਂ (ਬਠਿੰਡਾ) ਵਿਖੇ ਸੰਤ ਬਾਬਾ ਕਿਸ਼ਨ ਦਾਸ ਜੀ ਦੀ ਯਾਦ ਵਿੱਚ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਜਰਨੈਲ ਦਾਸ ਜੀ ਦੀ ਅਗਵਾਈ ਹੇਠ ਨੌਵਾਂ ਸਾਲਾਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਵਿੱਚ ਕਬੱਡੀ 75 ਕਿਲੋਗ੍ਰਾਮ ਵਿੱਚ ਫਾਈਨਲ ਮੁਕਾਬਲਾ ਸਰਾਵਾਂ ਅਤੇ ਬਦਰਾ ਦੀਆਂ ਟੀਮਾਂ ਵਿਚਕਾਰ ਹੋਇਆ। ਜਿਸ ਵਿੱਚ ਸਰਾਵਾਂ ਨੇ ਬਦਰਾ ਦੀ ਟੀਮ ਨੂੰ ਹਰਾ ਕੇ ਪਹਿਲਾਂ ਸਥਾਨ ਹਾਸਿਲ ਕੀਤਾ। ਕਬੱਡੀ 62 ਕਿਲੋਗ੍ਰਾਮ ਵਿੱਚ ਭਾਈਰੂਪਾ ਨੇ ਪਹਿਲਾਂ ਸਥਾਨ ਅਤੇ ਚੰਨਣਵਾਲ ਨੇ ਦੂਸਰਾ ਸਥਾਨ ਹਾਸਿਲ ਕੀਤਾ। ਕਬੱਡੀ 57 ਕਿਲੋਗ੍ਰਾਮ ਵਿੱਚ ਜੰਗੀਆਣਾ ਦੀ ਟੀਮ ਵੱਲੋਂ ਗੁੰਮਟੀ ਕਲਾਂ ਦੀ ਟੀਮ ਨੂੰ ਹਰਾ ਕੇ ਪਹਿਲਾਂ ਸਥਾਨ ਹਾਸਿਲ ਕੀਤਾ। ਕਬੱਡੀ 48 ਕਿਲੋਗ੍ਰਾਮ ਵਿੱਚ ਮੁੱਦਕੀ ਦੀ ਟੀਮ ਵੱਲੋਂ ਤਖਤੂਪੁਰਾ ਦੀ ਟੀਮ ਨੂੰ ਹਰਾਇਆ ਗਿਆ। ਕਬੱਡੀ 75 ਕਿਲੋਗ੍ਰਾਮ ਵਿੱਚ ਬੈਸਟ ਰੇਡਰ ਨਿੱਕਾ ਬਦਰਾ ਨੂੰ ਚੁਣਿਆ ਗਿਆ ਅਤੇ ਬੈਸਟ ਜਾਫੀ ਮੇਜਰ ਸਿੰਘ ਖੀਵਾ ਨੂੰ ਚੁਣਿਆ ਗਿਆ। ਅੰਤ ਵਿੱਚ ਬਾਬਾ ਜਰਨੈਲ ਦਾਸ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply